ਭੱਠਾ ਮਜ਼ਦੂਰਾਂ ਦੇ ਵਫ਼ਦ ਨੇ ਐਸ.ਡੀ਼.ਐਮ. ਅਬੋਹਰ ਨੂੰ ਮੰਗ ਪੱਤਰ ਸੌਪਿਆਂ
ਅਬੋਹਰ , 3 ਮਈ (ਬਲਰਾਜ ਸਿੰਘ ਸਿੱਧੂ)
ਅੱਜ ਲਾਲ ਝੰਡਾ ਭੱਠਾ ਵਰਕਰ ਯੂਨੀਅਨ ਨੇ ਪੰਜਾਬ ਸਬੰਧੀ ਸੀਆਈਟੀਯੂ ਦੇ ਵਫ਼ਦ ਦਾ ਕਾਮਰੇਡ ਕੁੰਭਾ ਰਾਮ, ਕਾਮਰੇਡ ਇੰਦਰਪਾਲ , ਦਿਨੇਸ਼ ਅਤੇ ਕਾਲੂ ਰਾਮ ਪੰਜਾਬ ਦੀ ਅਗਵਾਈ ਵਿਚ ਐਸ.ਡੀ.ਐਮ. ਅਬੋਹਰ ਨੁੰ ਮਿਲੇ , ਉਨ੍ਹਾਂ ਐਸ.ਡੀ.ਐਮ. ਨੂੰ ਮੰਗ ਪੱਤਰ ਸੌ਼ਪ ਦਿਆਂ ਕਿਹਾ ਕਿ ਅਬੋਹਰ ਤਹਿਸੀਲ ਦੇ ਭੱਠਿਆਂ ਤੇ ਮਜ਼ਦੂਰਾਂ ਦੀ ਜਿ਼ੰਦਗੀ ਨਰਕ ਤੋਂ ਵੀ ਭੈੜੀ ਹੈ, ਭੱਠਾ ਮਾਲਕਾਂ ਵਲੋਂ ਉਨ੍ਹਾਂ ਨੂੰ ਨਿਗੂਣੀਆਂ ਉਜਰਤਾਂ ਦੇ ਕੇ ਉਨ੍ਹਾਂ ਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਜਾਂਦਾ ਹੈ। ਜੇਕਰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਭੱਠਾ ਮਾਲਕਾਂ ਨੂੰ ਬੁਲਾ ਕੇ ਮਜ਼ਦੂਰ ਆਗੂਆਂ ਦੀ ਹਾਜ਼ਰੀ ਵਿਚ ਨਹੀਂ ਕਰਵਾਇਆ ਜਾਂਦਾ ਤਾਂ ਯੂਨੀਅਨ ਸੰਘਰਸ਼ ਦਾ ਰਾਹ ਅਖਤਿਆਰ ਕਰੇਗੀ। ਇਸ ਪ੍ਰਤੀਨਿੱਧ ਮੰਡਲ ਨੂੰ ਐਸ.ਡੀ.ਐਮ ਅਬੋਹਰ ਨੇ ਭਰੋਸਾ ਦਿਵਾਇਆ ਕਿ ਜਲਦ ਹੀ ਭੱਠਾ ਮਾਲਕਾਂ ਦੀ ਐਸੋਸੀਏਸ਼ਨ ਦੀ ਮੀਟਿੰਗ ਭੱਠਾ ਮਜ਼ਦੂਰ ਆਗੂਆਂ ਨਾਲ ਕਰਵਾ ਕੇ ਮਸਲੇ ਦਾ ਹੱਲ ਜਲਦ ਕਰਵਾ ਦਿੱਤਾ ਜਾਵੇਗਾ। ਮਜ਼ਦੂਰ ਆਗੂਆਂ ਨੇ ਭੱਠਾ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਇਕ ਦੋ ਦਿਨ ਸਬਰ ਕਰਨ ਉਹ ਉਨ੍ਹਾਂ ਨੂੰ ਪੂਰੀ ਉਜਰਤ ਦਿਵਾਉਣ ਲਈ ਪੂਰੀ ਸੰਭਵ ਕੋਸਿ਼ਸ਼ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਮਜ਼ਦੂਰ ਆਗੂਆਂ ਨਾਲ ਸੰਪਰਕ ਕਰ ਸਕਦੇ ਹਨ।