ਕਰਜ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਆਤਮ ਹੱਤਿਆ


ਅਬੋਹਰ, 1 ਮਈ
ਅਬੋਹਰ ਉਪ ਮੰਡਲ ਅਧੀਨ ਆਉਂਦੇ ਪਿੰਡ ਬਾਹਵਵਲਵਾਸੀ ਵਿਚ ਇਕ ਕਿਸਾਨ ਨੇ ਕਰਜ ਤੋਂ ਪ੍ਰੇਸ਼ਾਨ ਹੋ ਕੇ ਆਤਮ ਹੱਤਿਆ ਕਰ ਲਈ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਹੈ। ਉਥੇ ਹੀ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਹਿਚਾਣ 50 ਸਾਲਾ ਰਾਮਪਾਲ ਪੁੱਤਰ ਬਨਵਾਰੀ ਲਾਲ ਦੇ ਰੂਪ ਵਿਚ ਹੋਈ ਹੈ। ਮ੍ਰਿਤਕ ਦੇ ਪੁੱਤਰ ਅਰਵਿੰਦ ਕੁਮਾਰ ਨੇ ਦੱਸਿਆ ਕਿ ਉਸਦੇ ਪਿਤਾ ਪੰਚਾਇਤੀ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰਦੇ ਸਨ। ਪਿੱਛਲੇ ਸਾਲ ਕੁਦਰਤੀ ਆਫ਼ਤਾਂ ਦੇ ਕਾਰਨ ਉਨ੍ਹਾਂ ਦੀ ਨਰਮੇ ਅਤੇ ਸਰੋ੍ਹਂ ਦੀ ਫ਼ਸਲ ਖਰਾਬ ਹੋ ਗਈ ਸੀ। ਜਿਸ ਕਾਰਨ ਉਹ ਪੰਚਾਇਤੀ ਜ਼ਮੀਨ ਦਾ ਠੇਕਾ ਨਹੀਂ ਦੇ ਸਕੇ। ਇਸ ਵਾਰ ਵੀ ਉਸਦੇ ਪਿਤਾ ਨੇ 6 ਕਿੱਲੇ ਜ਼ਮੀਨ ਠੇਕੇ ਤੇ ਲਈ ਸੀ। ਪਰ ਕਣਕ ਦੀ ਫ਼ਸਲ ਖਰਾਬ ਹੋ ਗਈ। ਜਿਸ ਕਾਰਨ ਆੜ੍ਹਤੀਆਂ ਦਾ ਕਾਫ਼ੀ ਕਰਜ ਉਨ੍ਹਾਂ ਦੇ ਸਿਰ ਤੇ ਚੜ੍ਹ ਗਿਆ ਸੀ। 29 ਤਰੀਖ਼ ਨੂੰ ਉਸਦੀ ਸ਼ਾਦੀ ਸੀ ਅਤੇ ਜਿਸ ਕਾਰਨ ਉਹ ਪੈਸਿਆਂ ਦਾ ਇੰਤਜਾਮ ਨਹੀਂ ਕਰ ਰਹੇ ਸਨ। ਪੁਲਿਸ ਨੇ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਸੀ।

CATEGORIES
Share This

COMMENTS

Wordpress (0)
Disqus (0 )
Translate