SSP ਡਾ.ਪ੍ਰਗਿਆ ਜੈਨ ਨੇ ਪੁਲਿਸ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਸੁਣ ਕੀਤਾ ਨਿਪਟਾਰਾ
ਫਰੀਦਕੋਟ 4 ਜੁਲਾਈ। ਫਰੀਦਕੋਟ ਦੇ ਐਸਐਸਪੀ ਡਾਕਟਰ ਪ੍ਰਗਿਆ ਜੈਨ ਵੱਲੋਂ ਵਿਭਾਗੀ ਨਿਯਮਾਂ ਅਨੁਸਾਰ ਡੀਪੀਓ ਫਰੀਦਕੋਟ ਵਿਖੇ ਇੱਕ ਅਰਦਲ ਰੂਮ ਲਾਇਆ ਗਿਆ। ਜਿਸ ਵਿੱਚ ਐਸਐਸਪੀ ਵੱਲੋਂ ਫਰੀਦਕੋਟ ਜ਼ਿਲ੍ਹੇ ਦੇ ਪੁਲਿਸ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਤੇ ਇਸ ਦੌਰਾਨ ਤੁਰੰਤ ਉਹਨਾਂ ਦੇ ਨਿਪਟਾਰੇ ਕਰਨ ਦੇ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ। ਇਸ ਮੌਕੇ ਤੇ ਡਾਕਟਰ ਪ੍ਰਗਿਆ ਜੈਨ ਨੇ ਕਿਹਾ ਕਿ ਪੁਲਿਸ ਫੋਰਸ ਸਾਡਾ ਪਰਿਵਾਰ ਹੈ। ਅੱਜ ਉਹਨਾਂ ਦੀਆਂ ਨਿਜੀ ਤੇ ਵਿਭਾਗੀ ਸਮੱਸਿਆਵਾਂ ਸੁਣੀਆਂ ਜਿਨਾਂ ਦੇ ਤੁਰੰਤ ਹੱਲ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ। ਉਹਨਾਂ ਕਿਹਾ ਕਿ ਅਸੀਂ ਪੁਲਿਸ ਕਰਮਚਾਰੀਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹਾਂ।

CATEGORIES ਪੰਜਾਬ
TAGS punjab news


