ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਈ ਗਈ 5 ਦਿਨਾ ਯੋਗਸ਼ਾਲਾ ਮੁਹਿੰਮ ਸਫਲਤਾਪੂਰਵਕ ਸੰਪੰਨ,


 ਅਨੇਕਾ ਲੋਕਾਂ ਨੇ ਲਿਆ ਲਾਹਾ
ਫਾਜ਼ਿਲਕਾ, 28 ਅਪ੍ਰੈਲ
ਸਰਕਾਰੀ ਮੁਲਾਜਮਾਂ ਦੇ ਨਾਲ—ਨਾਲ ਫਾਜ਼ਿਲਕਾ ਨਿਵਾਸੀਆਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 5 ਦਿਨਾਂ ਯੋਗਸ਼ਾਲਾ ਮੁਹਿੰਮ ਚਲਾਈ ਗਈ ਜ਼ੋ ਕਿ ਸਫਲਤਾਪੂਰਕ ਸੰਪੰਨ ਹੋ ਗਈ ਹੈ। ਇਸ ਯੋਗਸ਼ਾਲਾ ਤੋਂ ਅਨੇਕਾ ਲੋਕਾਂ ਨੇ ਲਾਹਾ ਲਿਆ ਤੇ ਕਈ ਯੋਗ ਅਭਿਆਸ ਸਿਖੇ ਤੇ ਆਪਣੇ ਸ਼ਰੀਰ ਨੂੰ ਤੰਦਰੁਸਤ ਰੱਖਣ ਦਾ ਪ੍ਰਣ ਵੀ ਕੀਤਾ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਕਾਰੀ ਬੁਲਾਰੇ ਨੇ ਕੀਤਾ।
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਯੋਗ ਸਦੀਆਂ ਤੋਂ ਚਲਦਾ ਆ ਰਿਹਾ ਹੈ ਤੇ ਰਿਸ਼ੀ- ਮੁਨੀ ਵੀ ਯੋਗ ਕਰਦੇ ਸਨ ਤੇ ਆਪਣੇ ਸ਼ਰੀਰ ਨੂੰ ਤੰਦਰੁਸਤ ਰੱਖ ਕੇ ਲੰਬੀ ਜ਼ਿੰਦਗੀ ਜਿਉਂਦੇ ਸਨ। ਉਨ੍ਹਾਂ ਕਿਹਾ ਕਿ ਯੋਗ ਕਰਨ ਨਾਲ ਸ਼ਰੀਰ ਤੰਦਰੁਸਤ ਰਹਿੰਦਾ ਹੈ ਤੇ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਖਾਣ—ਪੀਣ ਠੀਕ ਨਾ ਹੋਣ ਕਾਰਨ ਸਾਡਾ ਸ਼ਰੀਰ ਬਿਮਾਰੀਆਂ ਨਾਲ ਘਿਰਿਆ ਰਹਿੰਦਾ ਹੈ ਜਿਸ ਕਾਰਨ ਕੈਂਸਰ, ਹਾਰਟ ਅਟੈਕ ਆਦਿ ਖਤਰਨਾਕ ਬਿਮਾਰੀਆਂ ਲਗ ਜਾਂਦੀਆਂ ਹਨ ਜਿਨ੍ਹਾਂ ਨੂੰ ਯੋਗਾ ਨਾਲ ਦੂਰ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਪ੍ਰਮਾਤਮਾ ਵੱਲੋਂ ਅਣਮੁੱਲੀ ਦਾਤ ਸ਼ਰੀਰ ਪ੍ਰਦਾਨ ਕੀਤਾ ਗਿਆ ਇਸ ਕਰਕੇ ਇਸਦੀ ਸੰਭਾਲ ਕਰਨੀ ਚਾਹੀਦੀ ਹੈ ਤੇ ਇਸ ਦਾ ਧਿਆਨ ਵੀ ਰੱਖਦਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਰੀਰ ਦੀ ਸੰਭਾਲ ਵਿਚ ਯੋਗਾ ਅਹਿਮ ਰੋਲ ਅਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਮਾਹਰ ਵੀ ਮੰਨਦੇ ਹਨ ਕਿ ਕਈ ਬਿਮਾਰੀਆਂ ਦਵਾਈਆਂ ਨਾਲ ਨਹੀਂ ਸਗੋ ਯੋਗ ਅਭਿਆਸ ਨਾਲ ਠੀਕ ਹੋ ਜਾਂਦੀਆਂ ਹਨ।
ਯੋਗਸ਼ਾਲਾ ਦੇ ਅੰਤਿਮ ਦਿਨ ਕਸ਼ਟ ਨਿਵਾਰਨ ਯੋਗ ਆਸ਼ਰਮ ਦੇ ਯੋਗ ਗੁਰੂ ਆਚਾਰਿਆ ਕਰਨ ਦੇਵ ਵੱਲੋਂ ਹਾਜਰੀਨ ਨੂੰ ਨਵੇਂ—ਨਵੇਂ ਯੋਗ ਆਸਣ ਸਿਖਾਏ ਗਏ। ਉਨ੍ਹਾਂ ਕਿਹਾ ਕਿ ਸਾਡਾ ਸ਼ਰੀਰ ਤਾਂ ਹੀ ਤੰਦਰੁਸਤ ਹੋਵੇਗਾ ਜੇਕਰ ਅਸੀਂ ਆਪਣੇ ਪੇਟ ਨੂੰ ਠੀਕ ਰੱਖਾਂਗੇ। ਉਨ੍ਹਾਂ ਹਾਜਰੀਨ ਨੂੰ ਕੁਝ ਯੋਗ ਆਸਣਾਂ ਨੂੰ ਰੋਜਾਨਾ ਕਰਨ ਲਈ ਪ੍ਰੇਰਿਤ ਕੀਤਾ ਜ਼ੋ ਕਿ ਕਿਸੇ ਵੀ ਸਮੇਂ ਕਿਥੇ ਵੀ ਬੈਠ ਕੇ ਕੀਤੇ ਜਾ ਸਕਦੇ ਹਨ ਜਿਸ ਨਾਲ ਸਾਡੇ ਸ਼ਰੀਰ ਅੰਦਰ ਫੂਰਤੀ ਦੇ ਨਾਲ—ਨਾਲ ਤਾਜਗੀ ਰਹਿੰਦੀ ਹੈ

CATEGORIES
TAGS
Share This

COMMENTS

Wordpress (0)
Disqus (0 )
Translate