ਪੰਜਾਬ ਸਰਕਾਰ ਹੁਣ ਇੰਨਾਂ ਕਰਮਚਾਰੀਆਂ ਖਿਲਾਫ਼ ਕਰੇਗੀ ਸਖ਼ਤ ਕਾਰਵਾਈ
Punjab ਸਰਕਾਰ ਵੱਲੋਂ ਹੁਣ ਕੋ-ਆਪਰੇਟਿਵ ਬੈਂਕਾਂ ਤੋਂ ਕਰਜ਼ਾ ਲੈ ਕੇ ਡਿਫਾਲਟਰ ਬਣੇ ਸਰਕਾਰੀ ਕਰਮਚਾਰੀਆਂ ਖਿਲਾਫ ਕਾਰਵਾਈ ਦੇ ਰੌਂਅ ’ਚ ਹੈ। ਪੰਜਾਬ ਸਰਕਾਰ ਵੱਲੋਂ ਅਜਿਹੇ ਕਰਮਚਾਰੀਆਂ ਤੋਂ ਬਕਾਇਆ ਰਕਮ ਦੀ ਵਸੂਲੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਅਨੁਸਾਰ, ਵਿੱਤ ਵਿਭਾਗ ਨੇ ਇਸ ਲਈ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਵੀ ਜਾਰੀ ਕਰ ਦਿੱਤੇ ਹਨ।
ਪਤਾ ਲੱਗਾ ਹੈ ਕਿ ਜਿਨ੍ਹਾਂ ਸਰਕਾਰੀ ਕਰਮਚਾਰੀਆਂ ਨੇ ਕਰਜ਼ਾ ਲਿਆ ਪਰ ਵਾਪਸ ਨਹੀਂ ਦਿੱਤਾ, ਉਹਨਾਂ ਦੀ ਬਕਾਇਆ ਰਕਮ ਸਿੱਧਾ ਉਨ੍ਹਾਂ ਦੀ ਤਨਖ਼ਾਹ, ਪੈਂਨਸ਼ਨ ਜਾਂ ਰਿਟਾਇਰਮੈਂਟ ਲਾਭਾਂ ’ਚੋਂ ਕੱਟੀ ਜਾਵੇਗੀ। ਇਸ ਲਈ ਸਹਿਕਾਰੀ ਵਿਭਾਗ ਅਤੇ ਕੋ-ਆਪਰੇਟਿਵ ਬੈਂਕ ਡਿਫਾਲਟਰ ਕਰਮਚਾਰੀਆਂ ਦੀ ਸੂਚੀ ਡਾਇਰੈਕਟੋਰੇਟ ਅਤੇ ਲੇਖਾ ਵਿਭਾਗ ਨੂੰ ਭੇਜਣ ਦੀ ਤਿਆਰੀ ਕਰ ਰਹੇ ਹਨ।

CATEGORIES ਪੰਜਾਬ
TAGS punjab news


