ਬੱਦਲ ਫਟੇ, ਗੱਡੀਆਂ ਰੁੜੀਆਂ, ਪਿੰਡਾਂ ਨੂੰ ਖਤਰਾ -Himachal ਚ ਮੀਂਹ ਨੇ ਮਚਾਈ ਤਬਾਹੀ
Himachal pardesh ਵਿੱਚ ਮਾਨਸੂਨ ਨੇ ਤਬਾਹੀ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਸੂਬੇ ਵਿੱਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਮੀਂਹ ਦੇ ਨਾਲ-ਨਾਲ ਕੁੱਲੂ ਜ਼ਿਲ੍ਹੇ ਤੋਂ ਬੱਦਲ ਫਟਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ, ਜਿਸ ਵਿੱਚ ਕਈ ਵਾਹਨ ਰੁੜ੍ਹ ਗਏ ਹਨ। ਫਿਲਹਾਲ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ। ਬੱਦਲ ਫਟਣ ਕਾਰਨ ਕੁੱਲੂ ਵਿੱਚ ਨਦੀਆਂ ਅਤੇ ਨਾਲਿਆਂ ਵਿੱਚ ਪਾਣੀ ਭਰਿਆ ਹੋਇਆ ਹੈ। ਇਸ ਤੋਂ ਇਲਾਵਾ, ਇਨ੍ਹੀਂ ਦਿਨੀਂ ਕਈ ਪਿੰਡਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪ੍ਰਸ਼ਾਸਨ ਲੋਕਾਂ ਨੂੰ ਨਦੀਆਂ ਅਤੇ ਨਾਲਿਆਂ ਤੋਂ ਦੂਰੀ ਬਣਾਈ ਰੱਖਣ ਦੀ ਲਗਾਤਾਰ ਅਪੀਲ ਕਰ ਰਿਹਾ ਹੈ।
ਕੁੱਲੂ ਵਿਚ ਤਿੰਨ ਜਗ੍ਹਾ ਫਟੇ ਬੱਦਲ-ਅੱਜ ਕੱਲੂ ਵਿਚ ਤਿੰਨ ਥਾਵਾਂ ਤੇ ਬੱਦਲ ਫਟੇ ਹਨ। ਜਿਆਦਾ ਮੀਂਹ ਕਾਰਨ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ

CATEGORIES ਰਾਸ਼ਟਰੀ


