ਸੱਭਿਆਚਾਰਕ ਵਿਰਾਸਤ ਦੀਆਂ ਜੜ੍ਹਾਂ ‘ਚੋਂ ਹਮੇਸ਼ਾ ਸਰਬੱਤ ਦੇ ਭਲੇ ਦੀ ਭਾਵਨਾ ਉਠਦੀ ਹੈ : ਕੁਲਤਾਰ ਸਿੰਘ ਸੰਧਵਾਂ

• ਕਿਹਾ, ਮਾਲਵਾ ਪੰਜਾਬ ਦਾ ਦਿਲ ਜੋ ਸਮਰਪਣ ਤੇ ਸੰਘਰਸ਼ ਦੀਆਂ ਕਹਾਣੀਆਂ ਦਾ ਘਰ ਰਿਹਾ ਹੈ

Bathinda , 17 ਜੂਨ : ਸਾਡੀ ਸੱਭਿਆਚਾਰਕ ਵਿਰਾਸਤ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ ਜਿਨ੍ਹਾਂ ‘ਚੋਂ ਹਮੇਸ਼ਾ ਸਰਬੱਤ ਦੇ ਭਲੇ ਦੀ ਭਾਵਨਾ ਉਠਦੀ ਹੈ। ਮਾਲਵੇ ਦੀ ਇਹ ਧਰਤੀ ਸਿਰਫ਼ ਖੇਤੀਬਾੜੀ ਦੀ ਉਪਜਾਊ ਭੂਮੀ ਨਹੀਂ, ਸਗੋਂ ਇਤਿਹਾਸ ਦੀਆਂ ਵੱਡੀਆਂ ਘਟਨਾਵਾਂ ਦੀ ਗਵਾਹ ਵੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਸਪੀਕਰ ਪੰਜਾਬ ਵਿਧਾਨ ਸਭਾ ਸ ਕੁਲਤਾਰ ਸਿੰਘ ਸੰਧਵਾਂ ਨੇ ਕੱਲ੍ਹ ਦੇਰ ਸ਼ਾਮ ਸਥਾਨਕ ਇਕ ਹੋਟਲ ਵਿਖੇ ਇਕ ਹਿੰਦੀ ਅਖਬਾਰ ਵਲੋਂ ਕਰਵਾਏ ਸ਼ਾਨ-ਏ-ਮਾਲਵਾ ਐਵਾਰਡ ਸਮਾਗਮ ‘ਚ ਮੁੱਖ ਮਹਿਮਾਨ ਵਜੋ ਸ਼ਿਰਕਤ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਸ ਜਗਰੂਪ ਸਿੰਘ ਗਿੱਲ, ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਅਤੇ ਪੰਜਾਬ ਕ੍ਰਿਕਟ ਐਸੋਸ਼ੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਸਿੰਘ ਮਹਿਤ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।

ਇਸ ਮੌਕੇ ਸ. ਕੁਲਤਾਰ ਸਿੰਘ ਸੰਧਵਾਂ ਨੇ ਪ੍ਰਬੰਧਕਾਂ ਨੂੰ ਸ਼ਾਨ-ਏ-malwa ਐਵਾਰਡ ਸਮਾਗਮ ਦੀ ਵਧਾਈ ਦਿੰਦਿਆਂ ਕਿਹਾ ਕਿ ‘ਰੋਹੀਆਂ ਦਾ ਦੇਸ਼ ਮਾਲਵਾ’ ਇਹ ਕਹਾਵਤ ਪੁਰਾਣੇ ਸਮਿਆਂ ‘ਚ ਮਾਲਵੇ ਇਲਾਕੇ ਬਾਰੇ ਪ੍ਰਚਲਤ ਸੀ। ਰੋਹੀ-ਬੀਆਬਾਨ, ਟਿੱਬੇ, ਰੇਤਾ, ਲੇਹਾ, ਬੇਰੀਆਂ, ਚਿੱਬੜ, ਕੌੜ-ਤੁੰਮੇ, ਕਿੱਕਰਾਂ, ਜੰਡ, ਰੇਰੂ, ਰਹੂੜੇ ਦੇ ਦਰਖਤ, ਨਰਮੇ ਦੇ ਖੇਤ ਇਹ ਸਭ ਮਾਲਵੇ ਦਾ ਨਾਂਅ ਲਿਆਂ ਸੁਭਾਵਕ ਹੀ ਦ੍ਰਿਸ਼ ਨਜ਼ਰਾਂ ਅੱਗੇ ਘੁੰਮ ਜਾਂਦੇ ਸਨ।

ਮਾਲਵੇ ਇਲਾਕੇ ਦੀ ਪ੍ਰਸੰਸਾ ਕਰਦਿਆਂ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸੰਧਵਾਂ ਨੇ ਕਿਹਾ ਕਿ ਮਾਲਵਾ, ਜੋ ਪੰਜਾਬ ਦਾ ਦਿਲ ਹੈ, ਸਦਾ ਹੀ ਸਮਰਪਣ ਅਤੇ ਸੰਘਰਸ਼ ਦੀਆਂ ਕਹਾਣੀਆਂ ਦਾ ਘਰ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਉਹ ਧਰਤੀ ਹੈ ਜਿਥੇ ਸੂਫੀ ਸੰਤਾਂ, ਪੀਰ ਪੈਗੰਬਰਾਂ ਨੇ ਆਪਣੀ ਬਾਣੀ ਨਾਲ ਸੱਚ ਅਤੇ ਪ੍ਰੇਮ ਦਾ ਸੁਨੇਹਾ ਦਿੱਤਾ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਸਾਹਿਤ ਦੇ ਖੇਤਰ ਵਿੱਚ ਵੀ ਮਾਲਵੇ ਨੇ ਅਮਰ ਯੋਗਦਾਨ ਦਿੱਤਾ ਹੈ, ਇਥੋਂ ਦੇ ਕਵੀਸ਼ਰਾਂ ਅਤੇ ਕਿਰਤੀਆਂ ਦੀ ਆਵਾਜ਼ ਬੁਲੰਦ ਕਰਨ ਵਾਲੇ ਅਮਰ ਕਵੀ ਸੰਤ ਰਾਮ ਉਦਾਸੀ ਨੇ ਪੰਜਾਬੀ ਸਾਹਿਤ ਨੂੰ ਆਪਣੀਆਂ ਰਚਨਾਵਾਂ ਨਾਲ ਸੁਸ਼ੋਭਿਤ ਕੀਤਾ, ਜਿਨ੍ਹਾਂ ਨੇ ਸਾਡੀ ਭਾਵਨਾਵਾਂ ਨੂੰ ਸ਼ਬਦਾਂ ਦਾ ਜਾਮਾ ਪਹਿਨਾਇਆ।

ਇਸ ਦੌਰਾਨ ਸ. ਸੰਧਵਾਂ ਨੇ ਸਿੱਖਿਆ, ਸਿਹਤ ਅਤੇ ਹੋਰ ਵੱਖ-ਵੱਖ ਵਪਾਰਕ ਅਦਾਰਿਆਂ ਵਿੱਚ ਸ਼ਲਾਘਾਯੋਗ ਕਾਰਜ ਕਰਨ ਵਾਲੀਆਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ।

ਇਸ ਤੋਂ ਪਹਿਲਾ ਵਿਧਾਇਕ ਸ ਜਗਰੂਪ ਸਿੰਘ ਗਿੱਲ ਅਤੇ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕਰਦਿਆਂ ਮਾਲਵੇ ‘ਚ ਸਥਿਤ ਬਠਿੰਡੇ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ।

ਇਸ ਦੌਰਾਨ ਹੋਰ ਵੱਖ-ਵੱਖ ਪ੍ਰਮੁੱਖ ਸ਼ਖਸੀਅਤਾਂ ਆਦਿ ਹਾਜ਼ਰ ਸਨ।

CATEGORIES
TAGS
Share This

COMMENTS

Wordpress (0)
Disqus ( )
Translate