ਸੀ.ਐਮ.ਦੀ ਯੋਗਸ਼ਾਲਾ ਤਹਿਤ ਪੰਜਾਬ ਸਰਕਾਰ ਵੱਲੋਂ ਸਿਹਤਮੰਦ ਜੀਵਨ ਵੱਲ ਇਕ ਹੋਰ ਮਜ਼ਬੂਤ ਕ਼ਦਮ

ਮਾਲੇਰਕੋਟਲਾ ਜ਼ਿਲ੍ਹੇ ਦੇ 39 ਨਵੇਂ ਪਿੰਡਾਂ ਚ ਯੋਗ ਕਲਾਸਾਂ ਦੀ ਸ਼ੁਰੂਆਤ

·         

ਮਾਲੇਰਕੋਟਲਾ 11 ਜੂਨ

                           ਪੰਜਾਸ ਸਰਕਾਰ ਵੱਲੋਂ ਨੈਚਰੋਪੈਥੀ ਅਤੇ ਯੋਗਾ ਦੇ ਪ੍ਰਚਾਰ-ਪਸਾਰ ਅਤੇ ਤੰਦਰੁਸਤ ਪੰਜਾਬ ਦੀ ਰਚਨਾ ਲਈ ਚਲਾਈ ਜਾ ਰਹੀ ਸੀ.ਐਮ. ਦੀ ਯੋਗਸ਼ਾਲਾ ਮੁਹਿੰਮ ਤਹਿਤ ਪਿਛਲੇ ਦੋ ਸਾਲਾਂ ਤੋਂ ਜ਼ਿਲ੍ਹੇ ਵਿੱਚ 72 ਕਲਾਸਾਂ ਸਫ਼ਲਤਾਪੂਰਵਕ ਚੱਲ ਰਹੀਆਂ ਹਨ, ਜਿਹਨਾਂ ਦਾ ਸੰਚਾਲਨ 27 ਯੋਗ ਟ੍ਰੇਨਰਾਂ ਵੱਲੋਂ ਕੀਤਾ ਜਾ ਰਿਹਾ ਹੈ । ਇਸ ਯੋਜਨਾਂ ਨੂੰ ਹੋਰ ਅੱਗੇ ਵਧਾਉਂਦਿਆਂ ਮਾਲੇਰਕੋਟਲਾ ਜ਼ਿਲ੍ਹੇ ਦੇ 39 ਨਵੇਂ ਪਿੰਡਾਂ ਵਿੱਚ ਨਵੀਆਂ ਯੋਗ ਕਲਾਸਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ । ਇਹ ਜਾਣਕਾਰੀ  ਯੋਗ ਸੁਪਰਵਾਈਜ਼ਰ ਮਲਕੀਤ ਕੌਰ ਵੱਲੋਂ ਸਾਂਝੀ ਕੀਤੀ ਗਈ ਜੋ ਇਸ ਮੁਹਿੰਮ ਦੀ ਜ਼ਿਲ੍ਹਾ ਪੱਧਰੀ ਨਿਗਰਾਨੀ ਕਰ ਰਹੇ ਹਨ ।

                ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਯੋਗਾ ਡਿਪਲੋਮਾਂ ਕੋਰਸ ਤਹਿਤ ਉਹ ਵਿਦਿਆਰਥੀ ਜਿਹਨਾਂ ਨੇ ਆਪਣਾ ਪਹਿਲਾ ਟਰਾਈਮੈਸਟਰ ਪੂਰਾ ਕਰ ਲਿਆ ਹੁਣ ਉਹ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਯੋਗ ਕਲਾਸਾਂ ਲੈਣਗੇ । ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਇਹਨਾਂ ਯੋਗ ਕਲਾਸਾਂ ਰਾਹੀਂ ਜ਼ਿਲ੍ਹੇ ਦੇ ਕਰੀਬ 1585 ਤੋ ਵੱਧ ਮੈਂਬਰ ਜੁੜ ਚੁੱਕੇ ਹਨ ।

                       ਯੋਗਾ ਕਲਾਸਾਂ ਨਾਲ ਜੁੜਨ ਦੀ ਇੱਛਾ ਰੱਖਣ ਵਾਲੇ ਨਾਗਰਿਕ ਟੋਲ ਫਰੀ ਨੰਬਰ 76694-00500 ‘ ਤੇ ਕਾਲ ਕਰਕੇ ਜਾਂ ਸਰਕਾਰੀ ਵੈਂਬਸਾਈਟ https://cmdiyogshala.punjab.gov.in  ਰਾਹੀਂ ਆਨਲਾਈਨ ਰਜਿਸਟਰੇਸ਼ਨ ਕਰਵਾ ਸਕਦੇ ਹਨ । ਊਹਨਾਂ ਦੱਸਿਆ ਕਿ ਇਸ ਤੋਂ ਇਲਾਵਾ, ਜ਼ਿਲ੍ਹਾ ਪੱਧਰੀ ਯੋਗ ਸੁਪਰਵਾਈਜ਼ਰ ਮਲਕੀਤ ਕੌਰ ਨਾਲ ਮੋਬਾਇਲ ਨੰਬਰ  8591925814 ‘ ਤੇ ਸੰਪਰਕ ਕਰਕੇ ਵੀ ਵਿਸਥਾਰਿਤ ਜਾਣਕਾਰੀ ਲਈ ਜਾ ਸਕਦੀ ਹੈ ।

CATEGORIES
Share This

COMMENTS

Wordpress (0)
Disqus ( )
Translate