ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਯੋਗਸ਼ਾਲਾ ਮੁਹਿੰਮ ਦੀ ਸ਼ੁਰੂਆਤ, ਵੱਡੀ ਗਿਣਤੀ ਵਿਚ ਯੋਗ ਕਰਨ ਪਹੁੰਚੇ ਨਾਗਰਿਕ
ਯੋਗ ਆਸਣ ਸ਼ਰੀਰਕ ਤੇ ਮਾਨਿਸਕ ਤੌਰ *ਤੇ ਕਰਦੇ ਹਨ ਤੰਦਰੁਸਤ
ਫਾਜ਼ਿਲਕਾ, 24 ਅਪ੍ਰੈਲ
ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ 28 ਅਪ੍ਰੈਲ ਤੱਕ ਚਲਾਈ ਜਾ ਰਹੀ ਯੋਗਸ਼ਾਲਾ ਮੁਹਿੰਮ ਦੇ ਪਹਿਲੇ ਦਿਨ ਕਾਫੀ ਗਿਣਤੀ ਵਿਚ ਸਰਕਾਰੀ ਕਰਮਚਾਰੀਆਂ ਦੇ ਨਾਲ—ਨਾਲ ਸ਼ਹਿਰ ਦੇ ਵਸਨੀਕਾਂ ਵੱਲੋਂ ਸਥਾਨਕ ਸ਼ਹੀਦ ਭਗਤ ਸਿੰਘ ਸਟੇਡੀਅਮ ਫਾਜ਼ਿਲਕਾ ਵਿਖੇ ਪਹੁੰਚ ਕੇ ਯੋਗਾ ਕੀਤਾ ਗਿਆ। ਕਸ਼ਟ ਨਿਵਾਰਨ ਯੋਗ ਆਸ਼ਰਮ ਦੇ ਯੋਗ ਗੁਰੂ ਆਚਾਰਿਆ ਕਰਨ ਦੇਵ ਵੱਲੋਂ ਹਾਜਰੀਨ ਨੂੰ ਵੱਖ—ਵੱਖ ਤਰ੍ਹਾਂ ਦੇ ਯੋਗ ਆਸਣ ਕਰਵਾਏ ਗਏ।
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੋਗਾ ਕਰਨ ਨਾਲ ਵਿਅਕਤੀ ਸ਼ਰੀਰਕ ਅਤੇ ਮਾਨਸਿਕ ਤੌਰ *ਤੇ ਤੰਦਰੁਸਤ ਰਹਿੰਦਾ ਹੈ ਅਤੇ ਕਈ ਬਿਮਾਰੀਆਂ ਤੋਂ ਵੀ ਛੁਟਕਾਰਾ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਯੋਗ ਆਸਣ ਦਾ ਆਪਣਾ—ਆਪਣਾ ਮੰਤਵ ਹੈ ਤੇ ਸ਼ਰੀਰ ਦੇ ਹਰ ਇਕ ਅੰਗ ਨੂੰ ਇਸਦਾ ਲਾਭ ਮਿਲਦਾ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਦੀ ਭਜ—ਦੋੜ ਵਿਚ ਵਿਅਕਤੀ ਇਨ੍ਹਾਂ ਵਿਅਸਤ ਹੋ ਜਾਂਦਾ ਹੈ ਕਿ ਸ਼ਰੀਰ ਦੀ ਸੰਭਾਲ ਲਈ ਸਾਡੇ ਕੋਲ ਸਮਾਂ ਹੀ ਨਹੀਂ ਹੁੰਦਾ, ਪਰ ਲੰਬੀ ਜ਼ਿੰਦਗੀ ਜਿਉਣ ਤੇ ਫਿਟ ਰਹਿਣ ਲਈ ਯੋਗਾ ਤੇ ਕਸਰਤ ਦੀ ਸਾਨੂੰ ਬਹੁਤ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਸਵੇਰੇ ਸਵੇਰੇ ਉਠ ਕੇ ਥੋੜੇ ਸਮੇਂ ਲਈ ਰੋਜਾਨਾ ਯੋਗਾ ਤੇ ਕਸਰਤ ਕਰਨੀ ਚਾਹੀਦੀ ਹੈ ਜਿਸ ਨਾਲ ਆਪਣੇ ਸ਼ਰੀਰ ਨੂੰ ਮਜ਼ਬੂਤ ਬਣਾ ਸਕੀਏ ਤੇ ਰੋਜਮਰਾ ਦੇ ਕਾਰ—ਵਿਹਾਰ ਸੁਖਾਵੇਂ ਢੰਗ ਨਾਲ ਕਰ ਸਕੀਏ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ 28 ਅਪ੍ਰੈਲ ਤੱਕ ਸਵੇਰੇ 6 ਵਜੇ ਤੋਂ 7 ਵਜੇ ਤੱਕ ਚਲਾਈ ਜਾ ਰਹੀ ਇਸ ਮੁਫਤ ਯੋਗਸ਼ਾਲਾ ਮੁਹਿੰਮ ਵਿਚ ਵੱਧ ਚੜ ਕੇ ਪਹੁੰਚਿਆ ਜਾਵੇ ਤੇ ਸਿਹਤਮੰਦ ਬਣਨ ਦਾ ਅਹਿਦ ਲਿਆ ਜਾਵੇ।