ਅਬੋਹਰ ਵਾਸੀ ਡਰਾਈਵਰ ਵੱਲੋਂ ਆਤਮ ਹੱਤਿਆ
ਅਬੋਹਰ, ਦਾ ਪੋਸਟਮੇਲ ਲਾਈਵ
Punjab ਦੇ Abohar ਸ਼ਹਿਰ ਦੇ ਸੁੰਦਰ ਨਗਰੀ ’ਚ ਰਹਿਣ ਵਾਲੇ ਇਕ ਵਿਅਕਤੀ ਵੱਲੋਂ ਨਹਿਰ ਵਿਚ ਛਾਲ ਮਾਰ ਕੇ ਆਤਮ ਹੱਤਿਆ ਕੀਤੇ ਜਾਣ ਦੀ ਖ਼ਬਰ ਹੈ।
ਮ੍ਰਿਤਕ ਦੀ ਪਛਾਣ ਹਰਮੇਲ ਸਿੰਘ (30) ਵਜੋਂ ਹੋਈ ਹੈ। ਉਹ ਸੋਮਵਾਰ ਸ਼ਾਮ ਤੋਂ ਲਾਪਤਾ ਸੀ ਅਤੇ ਅੱਜ ਉਸਦੀ ਲਾਸ਼ ਗੁਮਜਾਲ ਤੋਂ ਬਰਾਮਦ ਹੋਈ।
ਉਹ ਪੇਸ਼ੇ ਤੋਂ ਡਰਾਈਵਰ ਸੀ। ਉਹ ਕੱਲ੍ਹ ਸ਼ਾਮ ਅਚਾਨਕ ਘਰੋਂ ਲਾਪਤਾ ਹੋ ਗਿਆ। ਪਰਿਵਾਰ ਨੇ ਸਿਟੀ ਵਨ ਪੁਲਿਸ ਨੂੰ ਸੂਚਿਤ ਕੀਤਾ ਅਤੇ ਖੁਦ ਵੀ ਉਸਦੀ ਭਾਲ ਕੀਤੀ, ਪਰ ਕੋਈ ਸੁਰਾਗ ਨਹੀਂ ਮਿਲਿਆ।
CATEGORIES ਮਾਲਵਾ


