Rajsthan ਦੀ ਸਿਆਸਤ ’ਚ ਆਇਆ ਮੋੜ ਸਚਿਨ ਪਾਇਲਟ ਨੇ ਸਾਬਕਾ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ


ਜੈਪੁਰ -ਦਾ ਪੋਸਟਮੇਲ ਲਾਈਵ
Rajsthan ਦੀ ਸਿਆਸਤ ’ਚ ਉਸ ਵੇਲੇ ਵੱਡਾ ਮੋੜ ਦੇਖਣ ਨੂੰ ਮਿਲਿਆ ਜਦੋਂ congress ਨੇਤਾ ਅਤੇ ਏਆਈਸੀਸੀ ਜਨਰਲ ਸਕੱਤਰ ਸਚਿਨ ਪਾਇਲਟ ਪਹਿਲੀ ਵਾਰ ਜੈਪੁਰ ਵਿੱਚ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਸਿਵਲ ਲਾਈਨਜ਼ ਸਰਕਾਰੀ ਨਿਵਾਸ ’ਤੇ ਪਹੁੰਚੇ। ਇਹ ਮੁਲਾਕਾਤ ਸਵਰਗੀ ਰਾਜੇਸ਼ ਪਾਇਲਟ ਦੀ 25ਵੀਂ ਬਰਸੀ ਦੇ ਮੌਕੇ ’ਤੇ ਆਯੋਜਿਤ ਹੋਣ ਵਾਲੇ ਪ੍ਰੋਗਰਾਮ ਲਈ ਉਨ੍ਹਾਂ ਨੂੰ ਸੱਦਾ ਦੇਣ ਦੇ ਸਬੰਧ ਵਿੱਚ ਹੋਈ ਸੀ।
ਦਰਅਸਲ, 11 ਜੂਨ ਨੂੰ ਦੌਸਾ ਨੇੜੇ ਭੰਡਾਣਾ-ਜੀਰੋਟਾ ਵਿਖੇ ਸਵਰਗੀ ਰਾਜੇਸ਼ ਪਾਇਲਟ ਦੀ 25ਵੀਂ ਬਰਸੀ ’ਤੇ ਇੱਕ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ ਜਾਵੇਗਾ। ਇਹ ਸਭਾ ਰਾਜੇਸ਼ ਪਾਇਲਟ ਮੈਮੋਰੀਅਲ ਵਿਚ ਹੋਵੇਗੀ, ਜਿੱਥੇ ਵੱਡੀ ਗਿਣਤੀ ਵਿੱਚ ਲੋਕ ਆਪਣੇ ਆਗੂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚਣਗੇ। ਇਸ ਮੌਕੇ ’ਤੇ ਸਚਿਨ ਪਾਇਲਟ, ਉਨ੍ਹਾਂ ਦੀ ਮਾਂ ਰਮਾ ਪਾਇਲਟ ਅਤੇ ਪਾਇਲਟ ਪਰਿਵਾਰ ਦੇ ਹੋਰ ਮੈਂਬਰ ਦੇ ਨਾਲ-ਨਾਲ ਕਈ ਪ੍ਰਮੁੱਖ ਕਾਂਗਰਸੀ ਆਗੂ ਮੌਜੂਦ ਰਹਿਣਗੇ। ਇਸ ਵਾਰ ਇਹ ਸਮਾਗਮ 25ਵੀਂ ਬਰਸੀ ਕਾਰਨ ਖਾਸ ਹੋਵੇਗਾ।

CATEGORIES
TAGS
Share This

COMMENTS

Wordpress (0)
Disqus ( )
Translate