ਬਾਗਬਾਨੀ ਵਿਭਾਗ ਵਲੋਂ 3200 ਵੰਡੀਆਂ ਗਈਆਂ ਸਬਜੀ ਬੀਜਾਂ ਕਿੱਟਾਂ
– ਫਲਦਾਰ ਬੂਟੇ ਲਾਉਣ ਦਾ ਢੁਕਵਾਂ ਸਮਾਂ ਮਹੀਨਾ ਅਗਸਤ-ਸੰਤਬਰ
ਸ੍ਰੀ ਮੁਕਤਸਰ ਸਾਹਿਬ, 23 ਅਪ੍ਰੈਲ
ਬਾਗਬਾਨੀ ਵਿਭਾਗ ਜਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਵਲੋ ਘਰੇਲੂ ਬਗੀਚੀ ਨੂੰ ਉਤਸਾਹਿਤ ਕਰਨ ਲਈ ਬਾਗਬਾਨੀ ਵਿਭਾਗ ਦੇ ਸਰਕਾਰੀ ਬੀਜ ਫਾਰਮਾਂ ਤੇ ਤਿਆਰ ਕੀਤੇ ਉਤਮ ਸਬਜੀ ਬੀਜਾਂ ਦੀਆਂ ਗਰਮੀ ਅਤੇ ਸਰਦੀ ਰੁੱਤ ਦੀਆਂ ਲਗਭਗ 3200 ਸਬਜੀ ਬੀਜ ਕਿੱਟਾਂ ਵਾਜਬ ਰੇਟਾਂ ਤੇ ਕਿਸਾਨਾਂ ਨੂੰ ਮੁਹੱਈਆਂ ਕਰਵਾਈਆਂ ਗਈਆਂ ।ਇਹ ਜਾਣਕਾਰੀ ਕੁਲਜੀਤ ਸਿੰਘ ਸਹਾਇਕ ਡਾਇਰੈਕਟਰ ਬਾਗਬਾਨੀ ਨੇ ਦਿੱਤੀ।
ਮਈ ਮਹੀਨੇ ਵਿਚ ਬਾਗਬਾਨੀ ਵਿਭਾਗ ਦੇ ਸਰਕਾਰੀ ਲੈਬਾਰਟਰੀ ਵਿਚੋਂ ਤਿਆਰ ਕੀਤਾ ਵੱਖ-ਵੱਖ ਫਲਾਂ ਦਾ ਸਕੈਸ ਜਿਲ੍ਹੇ ਦੇ ਬਲਾਕ ਦਫਤਰਾਂ ਵਿਚ ਵਾਜਬ ਰੇਟਾਂ ਤੇ ਉਪਲੱਬਧ ਹੋਵੇਗਾ ਕੋਈ ਵੀ ਕਿਸਾਨ ਇਸ ਸੁਵਿਧਾ ਦਾ ਲਾਭ ਪ੍ਰਾਪਤ ਕਰ ਸਕਦਾ ਹੈ।
ਜਿਲ੍ਹੇ ਦੀ ਸਰਕਾਰੀ ਬਾਗ ਅਤੇ ਨਰਸਰੀ ਸਰਾਏਨਾਗਾ ਵਿਖੇ ਸਦਾਬਹਾਰ ਫਲਦਾਰ ਬੂਟੇ,ਘਰੇਲੂ ਬਗੀਚੀ ਅਤੇ ਟਿਊਬਵੈਲ ਆਦਿ ਤੇ ਲਗਾਉਣ ਲਈ ਮਹੀਨਾਂ ਅਗਸਤ ਸੰਤਬਰ ਵਿਚ ਸਰਕਾਰੀ ਰੇਟਾਂ ਤੇ ਮੱਹਈਆਂ ਕਰਵਾਏ ਜਾਣਗੇ ।
ਨਵਾਂ ਬਾਗ ਲਗਾਉਣ ਲਈ ਫਲਦਾਰ ਬੂਟੇ ਲਾਉਣ ਦਾ ਢੁਕਵਾਂ ਸਮਾਂ ਮਹੀਨਾ ਅਗਸਤ-ਸੰਤਬਰ ਹੈ । ਬਾਗ ਲਗਾਉਣ ਤੋ ਪਹਿਲਾ ਮਿੱਟੀ ਦੀ ਪਰਖ ਕਰਵਾਉਣੀ ਬਹੁਤ ਜਰੂਰੀ ਹੈ । ਪੁਰਾਣੇ ਲੱਗੇ ਬਾਗ ਵਿਚ ਵੀ ਖਾਦਾਂ ਦੀ ਸੁਚੱਜੀ ਵਰਤੋ ਲਈ ਮਿੱਟੀ,ਪੱਤਾ ਦੀ ਪਰਖ ਬਹੁਤ ਲਾਹੇਵੰਦ ਹੈ ।ਜਿਸ ਨਾਲ ਬਾਗਬਾਨਾਂ ਦਾ ਬੇਲੋੜਾ,ਖਰਚ ਘੱਟਦਾ ਹੈ । ਇਹ ਮਿੱਟੀ,ਪਾਣੀ,ਪੱਤਾ ਪਰਖ ਕਰਵਾਉਣ ਲਈ ਬਾਗਬਾਨੀ ਵਿਭਾਗ ਦੀ ਬਾਗਬਾਨੀ ਅਸਟੇਟ ਬਾਦਲ ਵਿਖੇ ਅਤਿ ਆਧੁਨਿਕ ਪ੍ਰਯੋਗਸਾਲਾ ਵਿਚ ਸਰਕਾਰੀ ਵਾਜਬ ਰੇਟਾ ਤੇ ਪਰਖ ਕਰਵਾਈ ਜਾ ਸਕਦੀ ਹੈ ।
ਇਸ ਤੋ ਇਲਾਵਾ ਵੱਖ-ਵੱਖ ਫਲਾਂ ਨੂੰ ਫਲ ਦੀ ਮੱਖੀਤੋ ਬਚਾਉਣ ਲਈ ਫਰੂਟ ਫਲਾਈ ਟਰੈਪ ਵੀ ਬਾਗਬਾਨੀ ਅਸਟੇਟ ਬਾਦਲ ਵਿਖੇ ਤਿਆਰ ਕੀਤੇ ਜਾਂਦੇ ਹਨ ।ਇਹ ਟਰੈਪ ਬਹੁਤ ਹੀ ਵਾਜਬ ਰੇਟਾਂ ਤੇ ਪ੍ਰਤੀ ਟਰੈਪ 100-00 ਰੁਪਏ ਕੀਮਤ ਤੇ ਮੁਹੱਈਆਂ ਕਰਵਾਏ ਜਾਂਦੇ ਹਨ ।
ਬਾਗਬਾਨੀ ਵਿਭਾਗ ਨਾਲ ਸਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਬਲਾਕ ਦੇ ਬਾਗਬਾਨੀ ਵਿਕਾਸ ਅਫਸਰ ਦੇ ਦਫਤਰ ਬਾਗਬਾਨੀ ਅਸਟੇਟ ਬਾਦਲ ਅਤੇ ਜਿਲ੍ਹੇ ਵਿਚ ਸਹਾਇਕ ਡਾਇਰੈਕਟਰ,ਬਾਗਬਾਨੀ ਸ੍ਰੀ ਮੁਕਤਸਰ ਸਾਹਿਬ ਦੇ ਦਫਤਰ ਸੰਪਰਕ ਕੀਤਾ ਜਾ ਸਕਦਾ ਹੈ ।


