ਬੀ.ਪੀ ਦੇ ਮਰੀਜ਼ਾਂ ਲਈ ਰੋਜ਼ਾਨਾ ਕਸਰਤ ਜਰੂਰੀ- ਡਾ.ਪ੍ਰੇਮ ਕੁਮਾਰ

“ਹਾਈਪਰਟੇਂਸ਼ਨ ਜਾਗਰੂਕਤਾ ਅਭਿਆਨ ਜਾਰੀ”

ਹਾਈਪਰਟੇਂਸ਼ਨ ਦੇ ਲੱਛਣਾਂ ਸਬੰਧੀ ਕੀਤਾ ਜਾਗਰੂਕ- ਡਾ. ਪ੍ਰੇਮ ਕੁਮਾਰ

ਕਪੂਰਥਲਾ 4 ਜੂਨ। ਸਿਵਲ ਸਰਜਨ ਕਪੂਰਥਲਾ ਡਾ.ਰਜੀਵ ਪ੍ਰਾਸ਼ਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰੇਮ ਕੁਮਾਰ ਦੀ ਯੋਗ ਅਗਵਾਈ ਹੇਠ ਅੱਜ ਬਲਾਕ ਢਿੱਲਵਾਂ ਵਿੱਖੇ ਮਰੀਜ਼ਾਂ ਅਤੇ ਆਮ ਲੋਕਾਂ ਨੂੰ ਹਾਈਪਰਟੇਂਸ਼ਨ ਦੇ ਲੱਛਣਾਂ ਅਤੇ ਰੋਕਥਾਮ ਸਬੰਧੀ ਵਿਸਥਾਰ ਨਾਲ ਜਾਗਰੂਕ ਕੀਤਾ ਗਿਆ। ਇਸ ਦੌਰਾਨ ਜਾਣਕਾਰੀ ਦਿੰਦਿਆਂ
ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੇਮ ਕੁਮਾਰ ਨੇ ਦੱਸਿਆ ਕਿ ਹਾਈਪਰਟੈਨਸ਼ਨ ਜਾਗਰੂਕਤਾ ਮੁਹਿੰਮ 17 ਜੂਨ 2025 ਤੱਕ ਮਨਾਇਆ ਜਾਣਾ ਹੈ, ਜਿਸ ਤਹਿਤ ਬਲਾਕ ਢਿੱਲਵਾਂ ਅਧੀਨ ਆਉਂਦੇ ਸਮੂਹ ਆਯੂਸ਼ਮਾਨ ਅਰੋਗਿਆ ਕੇਂਦਰ, ਆਮ ਆਦਮੀ ਕਲੀਨਿਕ ਅਤੇ ਪਿੰਡ ਪੱਧਰ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਆਮ ਲੋਕਾਂ ਨੂੰ ਬਲੱਡ ਪ੍ਰੈਸ਼ਰ ਸਬੰਧੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਈਪਰਟੇਂਸ਼ਨ ਦੀ ਜਾਂਚ ਕਰਨ ਸਬੰਧੀ ਸਿਹਤ ਵਿਭਾਗ ਦੀ ਟੀਮ ਵੱਲੋਂ ਸਿਹਤ ਜਾਂਚ ਕੈਂਪ ਵੀ ਲਗਾਏ ਜਾ ਰਹੇ ਹਨ।
ਇਸੇ ਮੌਕੇ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਵਿਖੇ ਆਏ ਆਮ ਲੋਕਾਂ ਅਤੇ ਮਰੀਜ਼ਾਂ ਨੂੰ ਬਲਾਕ ਐਕਸਟੇਸ਼ਨ ਐਜੁਕੇਟਰ ਮੋਨਿਕਾ ਵੱਲੋਂ ਹਾਈਪਰਟੈਨਸ਼ਨ ਮੁਹਿੰਮ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਹਾਈਪਰਟੇਸ਼ਨ ਦੇ ਲੱਛਣਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ
ਸਿਰਦਰਦ, ਧੁੰਦਲਾ ਨਜ਼ਰ ਆਉਣਾ, ਨੱਕ ਵਿੱਚੋਂ ਖੂਨ ਆਉਣਾ, ਛਾਤੀ ਵਿੱਚ ਦਰਦ, ਸਾਹ ਲੈਣ ਵਿੱਚ ਤਕਲੀਫ਼, ਥਕਾਵਟ ਅਤੇ ਹਾਈ ਬਲੱਡ ਪ੍ਰੈਸ਼ਰ ਆਦਿ ਮੁੱਖ ਲੱਛਣ ਹਨ। ਉਨ੍ਹਾਂ ਲੋਕਾਂ ਨੂੰ ਸਮੇਂ-ਸਮੇਂ ਸਿਰ ਸਿਹਤ ਜਾਂਚ, ਜੇਕਰ ਕਿਸੇ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਸਮੇਂ ਸਮੇਂ ਸਿਰ ਨਜਦੀਕੀ ਸਿਹਤ ਕੇਂਦਰ ਤੋਂ ਬੀ.ਪੀ ਚੈੱਕ ਕਰਵਾਓੁਣ, ਡਾਕਟਰ ਵੱਲੋਂ ਦਿੱਤੀ ਬੀ.ਪੀ ਦੀ ਦਵਾਈ ਸਮੇਂ ਅਨੁਸਾਰ ਖਾਣ ਲਈ ਕਿਹਾ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਸਿਹਤਮੰਦ ਖੁਰਾਕ ਜਿਸ ਵਿੱਚ ਲੂਣ ਦੀ ਮਾਤਰਾ ਘੱਟ ਹੋਵੇ, ਸਿਗਰਟਨੋਸ਼ੀ, ਸ਼ਰਾਬ ਦੇ ਸੇਵਨ ਤੋਂ ਪ੍ਰਹੇਜ਼ ਅਤੇ ਤਲੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਆਦਿ ਕਰਨ ਲਈ ਕਿਹਾ।

ਹਾਈ ਬਲੱਡ ਪ੍ਰੈਸ਼ਰ ਦੇ ਕਾਰਨ ਕੀ ਹਨ?

  • ਚਰਬੀ ਵਾਲਾ ਭੋਜਨ
  • ਜ਼ਿਆਦਾ ਨਮਕ ਦਾ ਸੇਵਨ ਕਰਨਾ
  • ਸਿਗਰਟ ਅਤੇ ਬਹੁਤ ਜ਼ਿਆਦਾ ਸ਼ਰਾਬ ਪੀਣਾ
  • ਅਕਿਰਿਆਸ਼ੀਲ ਜੀਵਨ ਸ਼ੈਲੀ
  • ਲਗਾਤਾਰ ਤਣਾਅ
  • ਪੋਟਾਸ਼ੀਅਮ ਦੀ ਘਾਟ

ਹਾਈਪਰਟੈਨਸ਼ਨ ਰੋਕਥਾਮ ਲਈ ਕੁਝ ਜ਼ਰੂਰੀ ਸੁਝਾਅ :-

  • ਰੈਗੂਲਰ ਚੈਕਅੱਪ ਕਰਵਾਉਣਾ
  • ਉਚਿਤ ਦਵਾਈਆਂ ਲੈਣਾ
  • ਸੈਰ ਕਰਨਾ ਜਾਂ ਨਿਯਮਤ ਸਰੀਰਕ ਗਤੀਵਿਧੀ ਵਿੱਚ ਹਿੱਸਾ ਲੈਣਾ
  • ਸਿਹਤਮੰਦ ਵਜ਼ਨ ਕਾਇਮ ਰਖਣਾ
  • ਅਲਕੋਹਲ ਦੇ ਸੇਵਨ ਤੋਂ ਪਰਹੇਜ਼ ਕਰਨਾ ਜਾਂ ਸੀਮਤ ਕਰਨਾ
  • ਤੰਬਾਕੂ ਦੇ ਸੇਵਨ ਤੋਂ ਪਰਹੇਜ਼ ਕਰਨਾ
  • ਸਿਹਤਮੰਦ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਖੁਰਾਕ ਖਾਣਾ
  • ਬਹੁਤ ਜ਼ਿਆਦਾ ਸੋਡੀਅਮ ਤੋਂ ਬਚਣਾ
  • ਤਣਾਅ ਕੰਟਰੋਲ
CATEGORIES
Share This

COMMENTS

Wordpress (0)
Disqus ( )
Translate