ਸਮਝ ਤੋਂ ਬਿਨਾਂ ਮਨੁੱਖ ਬਿਲਕੁਲ ਬਿਨਾਂ ਸਿਰ ਵਾਲੇ ਮਨੁੱਖ ਦੇ ਬਰਾਬਰ ਹੈ ਜਿਸ ਕੋਲ ਇਕੱਲਾ ਧੜ ਹੈ

ਸਿੱਖਿਆ ਕੇਵਲ ਕਿਤਾਬੀ ਗਿਆਨ ਨਹੀਂ ਹੈ ਸਿੱਖਿਆ ਜਿੰਦਗੀ ਵਿੱਚ ਆਉਣ ਵਾਲੀਆਂ ਸਥਿਤੀਆਂ ਵਿੱਚੋਂ ਕਿਵੇਂ ਨਿਕਲਣਾ ਹੈ ਉਨਾਂ ਤਜਰਬਿਆਂ ਦਾ ਨਾਮ ਸਿੱਖਿਆ ਹੈ ਅਜੋਕੇ ਸਮੇਂ ਵਿੱਚ ਸਿੱਖਿਆ ਦੀ ਤੁਲਨਾ ਸਿਰਫ ਤੇ ਸਿਰਫ ਕਿਤਾਬੀ ਗਿਆਨ ਨਾਲ ਕੀਤੀ ਜਾ ਰਹੀ ਹੈ ਜੋ ਕਿ ਸਮਾਜ ਦੇ ਲਈ ਭਵਿੱਖ ਵਿੱਚ ਘਾਤਕ ਹੋਏਗੀ ਇਸ ਲਈ ਸਿੱਖਿਆ ਦੇ ਵਿਸ਼ਾਲ ਵਿਸ਼ੇ ਨੂੰ ਸਮਝਣ ਦੀ ਲੋੜ ਹੈ ਅਤੇ ਬੱਚਿਆਂ ਵਿੱਚ ਸਿੱਖਿਆ ਦੇ ਪ੍ਰਤੀ ਸੋਚ ਨੂੰ ਬਦਲਣ ਦੀ ਲੋੜ ਹੈ ਸਿੱਖਿਆ ਨੂੰ ਕਿਤਾਬਾਂ ਨਾਲ ਜੋੜ ਕੇ ਸਮਾਜ ਨੂੰ ਅਪਾਹਜ ਕਰਨਾ ਹੈ ਸਿੱਖਿਆ ਸ਼ਾਸਤਰੀਆਂ ਨੂੰ ਚਾਹੀਦਾ ਹੈ ਕਿ ਕਿਤਾਬੀ ਸਿੱਖਿਆ ਦੇ ਨਾਲ ਨਾਲ ਜਿੰਦਗੀ ਦੇ ਅਸਲ ਫਲਸਫੇ ਦੇ ਲਈ ਲੋੜੀਦੇ ਤਜਰਬਿਆਂ ਨੂੰ ਸਿੱਖਿਆ ਵਿੱਚ ਢਾਲ ਕੇ ਪੂਰਨ ਸਮਾਜ ਨੂੰ ਸੇਧ ਦਿੱਤੀ ਜਾਵੇ ਤਾਂ ਜੋ ਸਿੱਖਿਆ ਦਾ ਅਸਲ ਮੰਤਵ ਪੂਰਾ ਹੋ ਸਕੇ ਅਤੇ ਇੱਕ ਚੰਗੇ ਸਮਾਜ ਅਤੇ ਨਿਰੋਏ ਦੀ ਸਥਾਪਨਾ ਕੀਤੀ ਜਾ ਸਕੇ l
-ਦਲਜੀਤ ਸਿੰਘ
ਪੰਜਾਬੀ ਮਾਸਟਰ
ਸਰਕਾਰੀ ਹਾਈ ਸਕੂਲ ਪੱਕਾ ਚਿਸ਼ਤੀ

CATEGORIES
TAGS
Share This

COMMENTS

Wordpress (0)
Disqus ( )
Translate