Lalu Prasad Yadav ਨੇ ਆਪਣੇ ਵੱਡੇ ਪੁੱਤਰ Tej Pratap Yadav ਨੂੰ ਪਾਰਟੀ ਤੇ ਪਰਿਵਾਰ ਚੋਂ ਕੱਢਿਆ

ਬਿਹਾਰ 25 may ਬਿਹਾਰ ਦੀ ਰਾਜਨੀਤੀ ਵਿੱਚ ਵੱਡਾ ਧਮਾਕਾ ਹੋਇਆ ਹੈ। ਆਰਜੇਡੀ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਆਪਣੇ ਵੱਡੇ ਪੁੱਤਰ ਤੇਜ ਪ੍ਰਤਾਪ ਖਿਲਾਫ ਸਖਤ ਕਾਰਵਾਈ ਕੀਤੀ ਹੈ। lalu yadav ਵੱਲੋਂ ਆਪਣੇ ਵੱਡੇ ਪੁੱਤਰ ਨੂੰ ਛੇ ਸਾਲਾਂ ਲਈ ਪਾਰਟੀ ਤੇ ਪਰਿਵਾਰ ਵਿੱਚੋਂ ਬਾਹਰ ਕੱਢ ਦਿੱਤਾ ਤੇ ਉਹਨਾਂ ਕਿਹਾ ਕਿ ਉਸ ਦੀ ਕਿਸੇ ਵੀ ਤਰਹਾਂ ਦੀ ਕੋਈ ਭੂਮਿਕਾ ਪਾਰਟੀ ਤੇ ਪਰਿਵਾਰ ਵਿੱਚ ਨਹੀਂ ਹੋਵੇਗੀ। lalu yadav ਨੇ ਕਿਹਾ ਕਿ “ਨਿੱਜੀ ਜੀਵਨ ਵਿੱਚ ਨੈਤਿਕ ਕਦਰਾਂ-ਕੀਮਤਾਂ ਨੂੰ ਨਜ਼ਰਅੰਦਾਜ਼ ਕਰਨਾ ਸਮਾਜਿਕ ਨਿਆਂ ਲਈ ਸਾਡੇ ਸਮੂਹਿਕ ਸੰਘਰਸ਼ ਨੂੰ ਕਮਜ਼ੋਰ ਕਰਦਾ ਹੈ। ਵੱਡੇ ਪੁੱਤਰ ਦੀਆਂ ਗਤੀਵਿਧੀਆਂ, ਜਨਤਕ ਆਚਰਣ ਅਤੇ ਗੈਰ-ਜ਼ਿੰਮੇਵਾਰਾਨਾ ਵਿਵਹਾਰ ਸਾਡੇ ਪਰਿਵਾਰਕ ਕਦਰਾਂ-ਕੀਮਤਾਂ ਅਤੇ ਕਦਰਾਂ-ਕੀਮਤਾਂ ਦੇ ਅਨੁਸਾਰ ਨਹੀਂ ਹੈ।”

ਇਹ ਮਸਲਾ ਉਦੋਂ ਸ਼ੁਰੂ ਹੋਇਆ ਜਦੋਂ ਸ਼ਨੀਵਾਰ ਨੂ Tej partap ਨੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਉਸ ਨਾਲ ਅਨੁਸ਼ਕਾ ਯਾਦਵ ਨਾਂ ਦੀ ਲੜਕੀ ਹੈ ਤੇ ਜਿਸ ਬਾਰੇ tej prtap ਨੇ ਲਿਖਿਆ ਕਿ ਉਹ 12 ਸਾਲ ਤੋਂ ਨੁਸਕਾ ਨਾਲ ਰਿਸ਼ਤੇ ਵਿੱਚ ਹੈ। ਉਸ ਤੋਂ ਬਾਅਦ ਬੇਸ਼ੱਕ ਤੇਜ਼ ਪ੍ਰਤਾਪ ਨੇ ਕਿਹਾ ਕਿ ਉਸ ਦਾ ਸੋਸ਼ਲ ਅਕਾਊਂਟ ਹੈਕ ਹੋ ਚੁੱਕਿਆ ਹੈ। ਪਰ ਉਦੋਂ ਤੱਕ ਬਿਹਾਰ ਦੀ ਰਾਜਨੀਤੀ ਵਿੱਚ ਭੁਚਾਲ ਆ ਚੁੱਕਿਆ ਸੀ। ਉਧਰ ਵਿਰੋਧੀ ਧਿਰਾਂ ਵੱਲੋਂ ਲਾਲੂ ਪ੍ਰਸ਼ਾਦ ਯਾਦਵ ਦੇ ਪਰਿਵਾਰ ਨੂੰ ਘੇਰਿਆ ਜਾ ਰਿਹਾ ਹੈ। ਕਿਉਂਕਿ 2018 ਵਿੱਚ ਤੇਜ਼ ਪ੍ਰਤਾਪ ਦਾ ਵਿਆਹ ਸਾਬਕਾ ਮੰਤਰੀ ਦੀ ਪੁੱਤਰੀ ਐਸ਼ਵਰਿਆ ਨਾਲ ਹੋਇਆ ਸੀ ਤੇ ਇਹਨਾਂ ਦਾ ਰਿਸ਼ਤਾ ਲੰਬਾ ਨਹੀਂ ਚੱਲ ਸਕਿਆ ਤੇ ਨਾ ਹੀ ਇਹਨਾਂ ਦਾ ਤਲਾਕ ਹੋਇਆ ਸੀ। ਹੁਣ ਵੇਖਣਾ ਇਹ ਹੋਵੇਗਾ ਕਿ ਬਿਹਾਰ ਦੇ ਲੋਕ ਇਸ ਮਸਲੇ ਨੂੰ ਕਿੱਦਾਂ ਦੇਖਦੇ ਹਨ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਬਿਹਾਰ ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ।

CATEGORIES
TAGS
Share This

COMMENTS

Wordpress (0)
Disqus ( )
Translate