ਡੇਅਰੀ ਵਿਭਾਗ ਵੱਲੋਂ ਡੇਅਰੀ ਉਦਮ ਸਿਖਲਾਈ ਪ੍ਰੋਗਰਾਮ ਦਾ ਪਹਿਲਾ ਬੈਚ 1 ਮਈ ਤੋਂ ਸ਼ੁਰੂ
ਫਾਜ਼ਿਲਕਾ, 20 ਅਪ੍ਰੈਲ
ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਸ੍ਰੀ ਲਾਲਜੀਤ ਸਿੰਘ ਭੁੱਲਰ ਦੇ ਦਿਸ਼ਾ—ਨਿਰਦੇਸ਼ਾਂ ਅਨੁਸਾਰ ਅਤੇ ਡਾਇਰੈਕਟਰ ਡੇਅਰੀ ਸ੍ਰੀ ਕੁਲਦੀਪ ਸਿੰਘ ਜ਼ਸੋਵਾਲ ਦੀ ਅਗਵਾਈ ਹੇਠ ਡੇਅਰੀ ਉਦਮ ਸਿਖਲਾਈ ਪ੍ਰੋਗਰਾਮ 2023—24 ਦਾ ਪਹਿਲਾ ਬੈਚ ਮਿਤੀ 1 ਮਈ 2023 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਸ੍ਰੀ ਰਣਦੀਪ ਸਿੰਘ ਹਾਂਡਾ ਨੇ ਦੱਸਿਆ ਕਿ ਡੇਅਰੀ ਉਦਮ ਸਿਖਲਾਈ ਪ੍ਰੋਗਰਾਮ ਦੀ ਕਾਉਂਸਲਿੰਗ 26 ਅਪ੍ਰੈਲ 2023 ਨੂੰ ਦਫਤਰ ਡੇਅਰੀ ਸਿਖਲਾਈ ਕੇਂਦਰ ਅਬੁਲ ਖੁਰਾਣਾ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਟੇ੍ਰਨਿੰਗ ਵਿਚ ਭਾਗ ਲੈਣ ਵਾਲਾ ਸਿਖਿਆਰਥੀ ਘੱਟੋ—ਘੱਟ ਦਸਵੀ ਪਾਸ ਹੋਵੇ, ਉਮਰ 18 ਸਾਲ ਤੋਂ ਵੱਧ ਤੇ 50 ਸਾਲ ਤੋਂ ਘੱਟ ਹੋਵੇ ਅਤੇ ਦਿਹਾਤੀ ਖੇਤਰ ਦਾ ਵਸਨੀਕ ਹੋਵੇ। ਉਨ੍ਹਾਂ ਅੱਗੇ ਦੱਸਿਆ ਕਿ ਚਾਹਵਾਨ ਸਿਖਿਆਰਥੀ ਆਪਣੇ ਦਸਤਾਵੇਜ਼ ਜਿਵੇਂ ਯੋਗਤਾ ਸਰਟੀਫਿਕੇਟ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਅਤੇ 1 ਪਾਸਪੋਰਟ ਸਾਈਜ ਫੋਟੋ ਨਾਲ ਦਫਤਰ ਵਿਖੇ ਸੰਪਰਕ ਕਰਨ ਅਤੇ ਪ੍ਰਾਸਪੈਕਟਸ ਲੈ ਕੇ ਫਾਰਮ ਭਰ ਸਕਦੇ ਹਨ।
ਉਨ੍ਹਾਂ ਹੋਰ ਦੱਸਿਆ ਕਿ ਇਸ ਵਿਚ ਦੁਧਾਰੂ ਪਸ਼ੂਆਂ ਦੀ ਖਰੀਦ ਤੋਂ ਲੈ ਕੇ ਰੱਖ ਰਖਾਵ, ਖਾਦ ਖੁਰਾਕ, ਨਸਲ ਸੁਧਾਰ, ਸਾਂਭ—ਸੰਭਾਲ ਅਤੇ ਸੁਚਜੇ ਮੰਡੀਕਰਨ ਦੀਆਂ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਪਸ਼ੂ ਪ੍ਰਬੰਧਨ ਪ੍ਰੈਕਟੀਕਲ ਵੀ ਕਰਵਾਇਆ ਜਾਵੇਗਾ। ਉਨ੍ਹਾਂ ਸਮੂਹ ਚਾਹਵਾਨ ਸਿਖਿਆਰਥੀ/ਦੁੱਧ ਉਤਪਾਦਕਾਂ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਆਪਣੇ ਆਪ ਨੂੰ ਸਿਖਲਾਈ ਪ੍ਰੋਗਰਾਮ ਵਿਚ ਦਾਖਲ ਕਰਵਾ ਕੇ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਵਧੇਰੇ ਜਾਣਕਾਰੀ ਲਈ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਕਮਰਾ ਨੰਬਰ 508—509, ਡੀ.ਸੀ. ਕੰਪਲੈਕਸ, ਐਸ.ਐਸ.ਪੀ. ਬਲਾਕ ਫਾਜ਼ਿਲਕਾ ਅਤੇ ਮੋਬਾਈਲ ਨੰਬਰ 01638 262140, 96463 06700 ਅਤੇ 98149 95616 *ਤੇ ਸੰਪਰਕ ਕੀਤਾ ਜਾ ਸਕਦਾ ਹੈ।