ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਲਿਆ ਸਨਿਆਸ
ਭਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ ਵਿਰਾਟ ਕੋਹਲੀ ਨੇ ਟੀ20 ਤੋਂ ਬਾਅਦ ਹੁਣ ਟੈਸਟ ਕ੍ਰਿਕਟ ਤੋਂ ਵੀ ਸਨਿਆਸ ਲੈ ਲਿਆ। ਉਹਨਾਂ ਨੇ ਅੱਜ ਆਪਣੇ ਇੰਸਟਾਗਰਾਮ ਅਕਾਊਂਟ ਉੱਪਰ ਇਹ ਜਾਣਕਾਰੀ ਸਾਂਝੀ ਕੀਤੀ। ਵਿਰਾਟ ਕੋਹਲੀ ਨੇ ਕਿਹਾ ਕਿ ਇਸ ਤੋਂ ਜੋ ਕੁਝ ਵੀ ਸਿੱਖਿਆ ਉਹ ਹਮੇਸ਼ਾ ਨਾਲ ਰੱਖਾਂਗਾ। ਦੱਸ ਦਈਏ ਕਿ ਵਿਰਾਟ ਕੋਹਲੀ ਨੇ 123 ਟੈਸਟ ਮੈਚ ਖੇਡੇ ਜਿਸ ਵਿੱਚ 30 ਸੈਂਕੜੇ ਲਗਾਏ ਤੇ 9230 ਦੌੜਾ ਬਣਾਈਆਂ। ਉਹਨਾਂ ਨੇ ਆਪਣਾ ਪਹਿਲਾ ਟੈਸਟ ਮੈਚ 2011 ਵਿੱਚ ਖੇਡਿਆ ਸੀ। ਪਿਛਲੇ ਦਿਨੀ ਚਰਚਾ ਤੋਂ ਬਾਅਦ ਲੋਕਾਂ ਨੇ ਵਿਰਾਟ ਕੋਹਲੀ ਨੂੰ ਟੈਸਟ ਕ੍ਰਿਕਟ ਤੋਂ ਸਨਿਆਸ ਨਾ ਲੈਣ ਦੀ ਅਪੀਲ ਵੀ ਕੀਤੀ ਸੀ। ਭਾਰਤੀ ਕ੍ਰਿਕਟ ਟੀਮ ਹੁਣ ਟੈਸਟ ਸੀਰੀਜ ਖੇਡਣ ਲਈ ਇੰਗਲੈਂਡ ਜਾ ਰਹੀ ਹੈ। ਉਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਸਨਿਆਸ ਲੈ ਲਿਆ।

CATEGORIES ਖੇਡਾਂ


