ਖੇਤੀ ਮਸ਼ੀਨੀਕਰਨ ਨੁੰ ਉਤਸਾਹਿਤ ਕਰਨ ਲਈ ਸਬਸਿਡੀ ਤੇ ਦਿੱਤੀ ਜਾਣ ਵਾਲੀ ਖੇਤੀ ਮਸ਼ੀਨਰੀ ਦੀ ਡਰਾਅ ਰਾਹੀਂ ਕੀਤੀ ਗਈ ਚੋਣ

ਡਿਪਟੀ ਕਮਿਸ਼ਨਰ ਵੱਲੋਂ ਡਰਾਅ ਰਾਹੀਂ ਕੀਤੀ ਗਈ ਚੋਣ

ਫਾਜ਼ਿਲਕਾ 15 ਮਾਰਚ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜ਼ਿਲ੍ਹਾ ਫਾਜ਼ਿਲਕਾ ਵੱਲੋਂ ਖੇਤੀ ਮਸ਼ੀਨੀਕਰਨ ਨੁੰ ਉਤਸਾਹਿਤ ਕਰਨ ਲਈ ਸਬ ਮਿਸ਼ਨ ਆਨ ਐਗਰੀਕਲਚਰਲ ਮੈਕਾਨਾਈਜੇਸ਼ਨ (ਸਮੈਮ) ਸਕੀਮ ਅਧੀਨ ਵਿਅਕਤੀਗਤ ਕਿਸਾਨਾਂ ਅਤੇ ਕਸਟਮ ਹਾਇਰਿੰਗ ਸੈਂਟਰਾਂ ਨੂੰ ਸਬਸਿਡੀ ਤੇ ਦਿੱਤੀ ਜਾਣ ਵਾਲੀ ਖੇਤੀ ਮਸ਼ੀਨਰੀ ਦੀ ਚੋਣ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂੰ ਦੁੱਗਲ ਵੱਲੋਂ ਡਰਾਅ (ਕਪਿਊਟਰੳਈਜਡ ਲਾਟਰੀ ਸਿਸਟਮ) ਰਾਹੀਂ ਕੀਤੀ ਗਈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਤੀ ਦੇ ਕਾਰੋਬਾਰ ਨੂੰ ਉਤਸ਼ਾਹਿਤ ਅਤੇ ਮਜਬੂਤੀ ਪ੍ਰਦਾਨ ਕਰਨ ਤਹਿਤ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵੱਲੋਂ ਮਸ਼ੀਨਾਂ *ਤੇ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਖੇਤੀ ਪ੍ਰਧਾਨ ਸੂਬੇ ਦੇ ਕਿਸਾਨ ਵੀਰਾਂ ਨੂੰ ਹੋਰ ਪ੍ਰਫੂਲਿਤ ਕੀਤਾ ਜਾ ਸਕੇ।

ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਸਰਵਨ ਸਿੰਘ ਨੇ ਦੱਸਿਆ ਕਿ ਜਨਰਲ ਜਾਤੀ ਨਾਲ ਸਬੰਧਤ ਨਿਜੀ ਕਿਸਾਨਾਂ ਦੀਆਂ 907 ਦਰਖਾਸਤਾਂ ਵਿਚੋਂ ਡਰਾਅ ਰਾਹੀਂ ਸਬਸਿਡੀ ਲਈ 98 ਕਿਸਾਨਾਂ ਦੀ ਚੋਣ ਹੋਈ। ਇਸੇ ਤਰ੍ਹਾਂ ਅਨੁਸੂਚਿਤ ਜਾਤੀ ਨਾਲ ਸਬੰਧਤ ਨਿਜੀ ਕਿਸਾਨਾਂ ਦੀਆਂ 160 ਦਰਖਾਸਤਾਂ ਵਿਚੋਂ ਡਰਾਅ ਰਾਹੀਂ ਸਬਸਿਡੀ ਲਈ 56 ਕਿਸਾਨਾਂ ਦੀ ਚੋਣ ਹੋਈ। ਜਨਰਲ ਜਾਤੀ ਨਾਲ ਸਬੰਧਤ ਕਸਟਮਰ ਹਾਇਰਿੰਗ ਸੈਂਟਰ ਦੀਆਂ ਪ੍ਰਾਪਤ 111 ਅਰਜੀਆਂ ਵਿਚੋਂ 4 ਕਿਸਾਨਾਂ ਅਤੇ ਐਸ.ਸੀ. ਜਾਤੀ ਨਾਲ ਸਬੰਧਤ ਕਸਟਮਰ ਹਾਇਰਿੰਗ ਸੈਂਟਰ ਦੀਆਂ ਪ੍ਰਾਪਤ 75 ਅਰਜੀਆਂ ਵਿਚੋਂ 2 ਕਿਸਾਨਾਂ ਦੀ ਚੋਣ ਕੀਤੀ ਗਈ।

ਖੇਤੀਬਾੜੀ ਇੰਜੀਨੀਅਰ ਕਮਲ ਨੇ ਕਿਸਾਨਾਂ ਨੁੰ ਅਪੀਲ ਕੀਤੀ ਗਈ ਜਿੰਨਾਂ ਕਿਸਾਨਾਂ ਦੀ ਡਰਾਅ ਰਾਹੀਂ ਚੋਣ ਹੋਈ ਹੈ ਉਹ 25 ਮਾਰਚ ਤੋਂ ਪਹਿਲਾਂ ਮਸ਼ੀਨ ਦੀ ਖਰੀਦ ਕਰਕੇ ਬਲਾਕ ਖੇਤੀਬਾੜੀ ਦਫਤਰਾਂ ਤੋਂ ਵੈਰੀਫਾਈ ਕਰਵਾ ਲੈਣ ਤਾਂ ਜੋ ਸਮੇਂ ਸਿਰ ਸਬੰਧਤ ਕਿਸਾਨਾਂ ਨੂੰ ਸਬਸਿਡੀ ਮੁਹੱਈਆ ਕਰਵਾਈ ਜਾ ਸਕੇ। ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਆਉਣ *ਤੇ ਆਪਣੇ ਬਲਾਕ ਦੇ ਖੇਤੀਬਾੜੀ ਦਫਤਰਾਂ ਨਾਲ ਸੰਪਰਕ ਕੀਤਾ ਜਾਵੇ।

CATEGORIES
Share This

COMMENTS

Wordpress (0)
Disqus (0 )
Translate