ਰਿਟਾਇਰਡ ਪ੍ਰਿੰਸੀਪਲ ਸੰਜੀਵ ਕੁਮਾਰ ਟੀਚਰਜ਼ ਕਲੱਬ ਅਬੋਹਰ ਦੇ ਸਰਬਸੰਮਤੀ ਨਾਲ ਪ੍ਰਧਾਨ ਬਣੇ
ਅਬੋਹਰ 15 ਅਪ੍ਰੈਲ। ਅਧਿਆਪਕਾਂ ਦੀ ਸਿਰਮੋਰ ਸੰਸਥਾ ਟੀਚਰਜ਼ ਕਲੱਬ ਅਬੋਹਰ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਸ ਵਿੱਚ ਸੇਵਾ ਮੁਕਤ ਪ੍ਰਿੰਸੀਪਲ ਸੰਜੀਵ ਕੁਮਾਰ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਤੇ ਸਮੂਹ ਕਾਰਜਕਾਰਨੀ ਦੀ ਚੋਣ ਦੇ ਅਧਿਕਾਰ ਉਹਨਾਂ ਨੂੰ ਸੌਂਪੇ ਗਏ। ਇਸ ਮੌਕੇ ਤੇ ਪੁਰਾਣੇ ਪ੍ਰਧਾਨ ਪ੍ਰਿੰਸੀਪਲ ਸੁਖਦੇਵ ਸਿੰਘ ਗਿੱਲ ਤੇ ਜਨਰਲ ਸਕੱਤਰ ਰਕੇਸ਼ ਰਹੇਜਾ ਨੇ ਪਿਛਲੇ ਕਾਰਜਕਾਲ ਦੀ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਚੇਅਰਮੈਨ ਦੇਵ ਸਿੰਘ ਖਹਿਰਾ ਵੱਲੋਂ ਨਵੇਂ ਬਣੇ ਪ੍ਰਧਾਨ ਸੰਜੀਵ ਕੁਮਾਰ ਨੂੰ ਵਧਾਈ ਦਿੱਤੀ ਗਈ ਤੇ ਪੁਰਾਣੀ ਕਮੇਟੀ ਦਾ ਧੰਨਵਾਦ ਕੀਤਾ। ਉਹਨਾਂ ਅਧਿਆਪਕ ਵਰਗ ਨੂੰ ਅਪੀਲ ਕੀਤੀ ਕਿ ਉਹ ਟੀਚਰਜ ਕਲੱਬ ਨਾਲ ਜੁੜਨ। ਇਹ ਸੰਸਥਾ ਸਮੂਹ ਅਧਿਆਪਕ ਵਰਗ ਨੂੰ ਸਮਰਪਿਤ ਹੈ। ਨਵੇਂ ਚੁਣੇ ਗਏ ਪ੍ਰਧਾਨ ਸੰਜੀਵ ਕੁਮਾਰ ਨੇ ਹਾਜ਼ਰੀਨਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਜੋ ਜਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ ਉਹ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਉਣਗੇ ਤੇ ਟੀਚਰਜ਼ ਕਲੱਬ ਦੀ ਤਰੱਕੀ ਲਈ ਯਤਨਸ਼ੀਲ ਰਹਿਣਗੇ। ਉਨਾਂ ਕਿਹਾ ਕਿ ਅਧਿਆਪਕ ਖਿੱਤੇ ਦੇ ਭਲੇ ਲਈ ਕਾਰਜ ਕੀਤੇ ਜਾਣਗੇ। ਇਸ ਮੌਕੇ ਤੇ ਡਾਕਟਰ ਤਰਲੋਚਨ ਸਿੰਘ ਸੇਵਾ ਮੁਕਤ ਜਿਲਾ ਸਿੱਖਿਆ ਅਫ਼ਸਰ, ਕਸ਼ਮੀਰੀ ਲਾਲ ਕੰਬੋਜ ਪ੍ਰਿੰਸੀਪਲ, ਰਾਜ ਕੁਮਾਰ ਪ੍ਰਿੰਸੀਪਲ, ਭੁਪਿੰਦਰ ਉਤਰੇਜਾ,ਰਜੇਸ਼ ਸਚਦੇਵਾ ਪ੍ਰਿੰਸੀਪਲ, ਅਜੇ ਛਾਬੜਾ ਬੀਪੀਈਓ, ਗੁਰਿੰਦਰ ਸਿੰਘ ਹੈਡ ਮਾਸਟਰ ਤੋਂ ਇਲਾਵਾ ਅਧਿਆਪਕ ਵਰਗ ਦੀਆਂ ਹੋਰ ਸ਼ਖਸ਼ੀਅਤਾਂ ਵੀ ਹਾਜ਼ਰ ਸਨ।



