ਜਿਲ੍ਹਾ ਪੱਧਰੀ ਯੁਵਕ ਮੇਲੇ ਵਿੱਚ ਡੀਏਵੀ ਕਾਲਜ ਅਬੋਹਰ ਦਾ ਸ਼ਾਨਦਾਰ ਪ੍ਰਦਰਸ਼ਨ
ਅਬੋਹਰ 24 ਨਵੰਬਰ। ਡੀਏਵੀ ਕਾਲਜ ਅਬੋਹਰ ਵਿਖੇ ਮਿਤੀ 21 ਅਤੇ 22 ਨਵੰਬਰ ਨੂੰ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਯੁਵਕ ਸੇਵਾਵਾਂ ਵਿਭਾਗ ਜਿਲਾ ਫ਼ਾਜਿਲਕਾ ਵਲੋਂ ਦੋ ਰੋਜ਼ਾ ਯੁਵਕ ਮੇਲਾ-2023 ਦਾ ਆਯੋਜਨ ਕੀਤਾ ਗਿਆ। ਵਿਭਾਗ ਦੇ ਅਸਿਸਟੈਂਟ ਡਾਇਰੈਕਟਰ ਸ਼੍ਰੀ ਰਘਵੀਰ ਸਿੰਘ ਮਾਨ ਅਤੇ ਪ੍ਰਿੰਸੀਪਲ ਡਾਕਟਰ ਆਰ ਕੇ ਮਹਾਜਨ ਦੀ ਅਗਵਾਈ ਵਿੱਚ ਨੋਡਲ ਅਫ਼ਸਰ ਡਾ.ਤਰਸੇਮ ਸ਼ਰਮਾ ਦੇ ਯਤਨਾਂ ਸਦਕਾ ਜ਼ਿਲ੍ਹੇ ਦੇ ਸਮੂਹ ਕਾਲਜਾਂ ਅਤੇ ਸਕੂਲਾਂ ਨੇ ਵਧ-ਚੜ੍ਹ ਕੇ ਇਸ ਮੇਲੇ ਵਿੱਚ ਭਾਗੀਦਾਰੀ ਨਿਭਾਈ।ਦੋ ਰੋਜ਼ਾ ਇਸ ਮੇਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਡੀਏਵੀ ਕਾਲਜ ਦੇ ਵਿਦਿਆਰਥੀਆਂ ਨੇ ਗਿੱਧਾ,ਰੰਗੋਲੀਡੀਬੇਟ,ਪੁਰਾਤਨ ਪਹਿਰਾਵਾ,ਪੀੜੀ ਬੁਣਨਾ,ਫੁਲਕਾਰੀ,ਬੇਕਾਰ ਵਸਤੂਆਂ ਦਾ ਸਦ-ਉਪਯੋਗ,ਛਿੱਕੂ ਬਣਾਉਣਾ ਵਿੱਚੋਂ ਪਹਿਲਾ ਸਥਾਨ, ਪੱਖੀ ਬੁਣਨਾ, ਲੋਕ ਗੀਤ ਵਿੱਚੋਂ ਦੂਜਾ ਅਤੇ ਭੰਡ,ਲੋਕ ਗੀਤ,ਲੰਮੀ ਹੇਕ ਗੀਤ ਵਿੱਚੋਂ ਤੀਜਾ ਪ੍ਰਾਪਤ ਕੀਤਾ।ਕਾਲਜ ਪ੍ਰਿੰਸੀਪਲ ਡਾਕਟਰ ਮਹਾਜਨ ਨੇ ਇਸ ਸਫਲਤਾ ਲਈ ਵਿਦਿਆਰਥੀਆਂ ਅਤੇ ਇਨਾਂ ਟੀਮਾਂ ਦੇ ਇੰਚਾਰਜ ਪ੍ਰੋ ਗੁਰਰਾਜ ਸਿੰਘ ਚਹਿਲ,ਡਾ.ਤਰਸੇਮ ਸ਼ਰਮਾ,ਡਾ.ਰੀਤੂ ਪਸਰੀਜਾ,ਡਾ.ਅਨੁਪਾਲ,ਇਸ਼ਾ ਨਾਰੰਗ, ਡਾ.ਆਸ਼ੂਤੋਸ਼, ਪ੍ਰੋ.ਕੰਵਲਪ੍ਰੀਤ ਕੌਰ,ਡਾ.ਮਨਿੰਦਰ ਸਿੰਘ ਵਿਰਕ,ਪ੍ਰੋ.ਵੀਰਪਾਲ ਕੌਰ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਮਹਾਜਨ ਨੇ ਯੁਵਕ ਸੇਵਾਵਾਂ ਵਿਭਾਗ ਫ਼ਜਿ਼ਲਕਾ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਇਸ ਮੇਲੇ ਦੇ ਆਯੋਜਨ ਦਾ ਕਾਲਜ ਨੂੰ ਮੌਕਾ ਦਿੱਤਾ



