ਫਾਜ਼ਿਲਕਾ ਪੁਲਿਸ ਵੱਲੋਂ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਜ਼ਿਲੇ ਭਰ ਵਿਚ ਮੁਹਿੰਮ
ਫ਼ਾਜ਼ਿਲਕਾ 2 ਮਾਰਚ
ਫਾਜ਼ਿਲਕਾ ਪੁਲਿਸ ਵੱਲੋਂ ਵੀਰਵਾਰ ਨੂੰ ਸਮੁੱਚੇ ਜ਼ਿਲ੍ਹੇ ਵਿੱਚ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਦੇ ਖ਼ਿਲਾਫ਼ ਵਿਸ਼ੇਸ਼ ਅਭਿਆਨ ਚਲਾਇਆ ਗਿਆ।
ਐੱਸ ਐੱਸ ਪੀ ਅਵਨੀਤ ਕੌਰ ਸਿੱਧੂ ਨੇ ਖੁਦ ਇਸ ਅਭਿਆਨ ਦੀ ਅਗਵਾਈ ਕੀਤੀ ਹੈ। ਇਸ ਅਭਿਆਨ ਦੌਰਾਨ ਵੱਖ ਵੱਖ ਸ਼ੱਕੀ ਵਿਅਕਤੀਆਂ ਅਤੇ ਥਾਂਵਾਂ ਦੀ ਤਲਾਸ਼ੀ ਲਈ ਗਈ।
ਕਾਸੋ ਓਪਰੇਸ਼ਨ ਤਹਿਤ ਚਲਾਏ ਅਭਿਆਨ ਦੌਰਾਨ ਜ਼ਿਲਾ ਪੁਲਸ ਨੂੰ ਕਈ ਕਾਮਯਾਬੀਆਂ ਵੀ ਮਿਲੀਆਂ।
ਐਸਐਸਪੀ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ 510 ਨਸ਼ੀਲੀਆਂ ਗੋਲੀਆਂ, 250 ਲੀਟਰ ਲਾਹਨ, 3 ਮੋਟਰਸਾਈਕਲ ਬਰਾਮਦ ਕੀਤੇ ਗਏ ਅਤੇ ਇਕ ਭਗੋੜੇ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਆਖਿਆ ਹੈ ਪੁਲਸ ਦੀ ਚੌਕਸੀ ਮੁਹਿੰਮ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗੀ।
CATEGORIES ਮਾਲਵਾ