12 ਸਾਲ ਬਾਅਦ ਭਾਰਤ ਬਣਿਆ ਚੈਂਪੀਅਨ,ICC ਚੈਂਪੀਅਨਸ ਟਰਾਫੀ ਦੇ ਫਾਈਨਲ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੂੰ ਹਰਾਇਆ

ਚੰਡੀਗੜ੍ਹ 9 ਮਾਰਚ। ਆਈਸੀਸੀ ਚੈਂਪੀਅਨਸ ਟਰਾਫੀ 2025 ਵਿੱਚ ਭਾਰਤ ਨੇ ਫਾਈਨਲ ਮੁਕਾਬਲੇ ਦੌਰਾਨ ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਕੇ 12 ਸਾਲ ਦਾ ਸੋਕਾ ਦੂਰ ਕੀਤਾ। ਇਸ ਤੋਂ ਪਹਿਲਾਂ ਆਈਸੀਸੀ ਚੈਂਪੀਅਨ ਟਰੋਫੀ 2013 ਵਿੱਚ ਭਾਰਤ ਜਿੱਤਿਆ ਸੀ। 9 ਮਹੀਨੇ ਦੇ ਵਕਫੇ ਦੌਰਾਨ ਇਹ ਭਾਰਤ ਦੀ ਦੂਜੀ ਟਰਾਫੀ ਹੈ ਇਸ ਤੋਂ ਪਹਿਲਾਂ ਟੀ20 ਵਿਸ਼ਵ ਕੱਪ ਭਾਰਤ ਨੇ ਜਿੱਤਿਆ ਸੀ। ਨਿਊਜ਼ੀਲੈਂਡ ਨੇ ਫਾਈਨਲ ਮੁਕਾਬਲੇ ਦੌਰਾਨ ਪਹਿਲਾਂ ਬੱਲੇਬਾਜ਼ੀ ਕਰਦਿਆਂ 251 ਦੌੜਾਂ ਬਣਾਈਆਂ। ਜਵਾਬ ਵਿੱਚ ਖੇਡਦਿਆਂ ਭਾਰਤ ਨੇ ਚਾਰ ਵਿਕਟਾਂ ਨਾਲ ਮੈਚ ਜਿੱਤ ਲਿਆ। ਭਾਰਤ ਦੀ ਜਿੱਤ ਨਾਲ ਪੂਰੇ ਦੇਸ਼ ਵਿੱਚ ਖੁਸ਼ੀ ਦਾ ਆਲਮ ਦੌੜ ਗਿਆ।

CATEGORIES
Share This

COMMENTS

Wordpress (0)
Disqus ( )
Translate