ਪੰਜਾਬ ਸਰਕਾਰ ਨੇ 14 ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਕੀਤੇ ਮੁਅਤਲ
ਚੰਡੀਗੜ੍ਹ 4 ਮਾਰਚ। ਪੰਜਾਬ ਸਰਕਾਰ ਵੱਲੋਂ ਅੱਜ ਛੁੱਟੀ ਤੇ ਗਏ 14 ਤਹਿਸੀਲਦਾਰਾਂ ਤੇ ਨੈਬ ਤਹਿਸੀਲਦਾਰਾਂ ਨੂੰ ਮੁਅਤਲ ਕਰ ਦਿੱਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਵੱਖ-ਵੱਖ ਤਸੀਲਾਂ ਵਿੱਚ ਜਾ ਕੇ ਤਹਸੀਲਦਾਰਾਂ ਨੂੰ ਸਾਫ ਤੌਰ ਤੇ ਕਿਹਾ ਸੀ ਕਿ ਭਰਿਸ਼ਟਾਚਾਰ ਬਰਦਾਸ਼ਤ ਨਹੀਂ ਹੋਵੇਗਾ ਤੇ ਲੋਕਾਂ ਦੀ ਖੱਜਲ ਖਵਾਰੀ ਨਹੀਂ ਹੋਣ ਦਿੱਤੀ ਜਾਵੇਗੀ। ਉਸ ਤੋਂ ਬਾਅਦ 5 ਵਜੇ ਤੱਕ ਦਾ ਤਹਿਸੀਲਦਾਰਾਂ ਨੂੰ ਸਮਾਂ ਦਿੱਤਾ ਗਿਆ ਸੀ ਕਿ ਉਹ ਆਪਣੇ ਕੰਮਾਂ ਤੇ ਪਰਤ ਆਉਣ। ਇਸ ਦੌਰਾਨ ਕਈ ਤਹਿਸੀਲਾਂ ਵਿੱਚ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਆਵਦੇ ਕੰਮਾਂ ਤੇ ਮੁੜ ਆਏ। 5 ਵਜੇ ਤੋਂ ਬਾਅਦ ਕੰਮ ਤੋਂ ਜਵਾਬ ਦੇਣ ਵਾਲੇ 14 ਤਹਿਸੀਲਦਾਰਾਂ ਤੇ ਨੈਬ ਤਹਿਸੀਲਦਾਰਾਂ ਨੂੰ ਸਰਕਾਰ ਵੱਲੋਂ ਹੁਕਮ ਜਾਰੀ ਕਰਕੇ ਮੁਅੱਤਲ ਕਰ ਦਿੱਤਾ ਗਿਆ। ਜਿਨਾਂ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਮੁਅੱਤਲ ਕੀਤਾ ਗਿਆ ਹੈ ਉਹਨਾਂ ਵਿੱਚ 6 ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਮੋਗਾ ਜਿਲ੍ਹੇ ਦੇ ਹਨ ਅਤੇ 6 ਸ੍ਰੀ ਮੁਕਤਸਰ ਸਾਹਿਬ ਜਿਲੇ ਦੇ ਜਦੋਂ ਕਿ ਦੋ ਫਿਰੋਜ਼ਪੁਰ ਜ਼ਿਲ੍ਹੇ ਦੇ ਹਨ।





