ਮੁੱਖ ਮੰਤਰੀ ਨੇ ਹੜਤਾਲ ਤੇ ਗਏ ਤਹਸੀਲਦਾਰਾਂ ਨੂੰ ਦਿੱਤੀ ਚੇਤਾਵਨੀ

ਚੰਡੀਗੜ੍ਹ 4 ਮਾਰਚ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੜਤਾਲ ਤੇ ਗਏ ਤਹਸੀਲਦਾਰਾਂ ਨੂੰ ਚੇਤਾਵਨੀ ਦਿੱਤੀ ਹੈ। ਉਹਨਾਂ ਕਿਹਾ ਕਿ ਤੁਹਾਨੂੰ ਛੁੱਟੀ ਮੁਬਾਰਕ ਪਰ ਛੁੱਟੀ ਤੋਂ ਬਾਅਦ ਤੁਹਾਨੂੰ ਕਿੱਥੇ ਜੁਆਇਨ ਕਰਾਉਣਾ ਹੈ। ਇਸ ਦਾ ਫੈਸਲਾ ਲੋਕ ਕਰਨਗੇ। ਉਧਰ ਸੂਬੇ ਭਰ ਵਿੱਚ ਕਾਨੂੰਗੋ ਨੂੰ ਰਜਿਸਟਰੀਆਂ ਕਰਨ ਦੇ ਅਧਿਕਾਰ ਦਿੱਤੇ ਜਾ ਰਹੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਮੁੱਖ ਮੰਤਰੀ ਦੀ ਘੁਰਕੀ ਤੋਂ ਬਾਅਦ ਤਹਿਸੀਲਦਾਰ ਕੀ ਫੈਸਲਾ ਕਰਦੇ ਹਨ।

CATEGORIES
Share This

COMMENTS

Wordpress (0)
Disqus ( )
Translate