ਪੰਜਾਬ ਦੇ ਰਾਜਪਾਲ ਵੱਲੋਂ ਮਹਾਸ਼ਿਵਰਾਤਰੀ ਮੌਕੇ ਵਧਾਈਆਂ

ਚੰਡੀਗੜ੍ਹ, 25 ਫਰਵਰੀ

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ, ਸ੍ਰੀ ਗੁਲਾਬ ਚੰਦ ਕਟਾਰੀਆ ਨੇ ਮਹਾਂ ਸ਼ਿਵਰਾਤਰੀ ਦੇ ਪਵਿੱਤਰ ਮੌਕੇ ਲੋਕਾਂ ਨੂੰ ਹਾਰਦਿਕ ਵਧਾਈ ਦਿੱਤੀ ਹੈ।

ਆਪਣੇ ਸੰਦੇਸ਼ ਵਿੱਚ ਰਾਜਪਾਲ ਨੇ ਕਿਹਾ, “ਮੈਂ ਭਗਵਾਨ ਸ਼ਿਵ ਜੀ ਦੇ ਸਾਰੇ ਭਗਤਾਂ ਨੂੰ ਤਹਿ ਦਿਲੋਂ ਵਧਾਈ ਦਿੰਦਾ ਹਾਂ। ਉਨ੍ਹਾਂ ਦੀਆਂ ਰੂਹਾਨੀ ਅਸੀਸਾਂ ਸਾਰਿਆਂ ਦੇ ਜੀਵਨ ਵਿੱਚ ਸ਼ਾਂਤੀ, ਖੁਸ਼ਹਾਲੀ ਅਤੇ ਪ੍ਰਗਤੀ ਲੈ ਕੇ ਆਉਣ।”

ਉਨ੍ਹਾਂ ਅੱਗੇ ਕਿਹਾ ਕਿ ਮਹਾਂ ਸ਼ਿਵਰਾਤਰੀ ਦਾ ਇਹ ਪਵਿਤੱਰ ਉਤਸਵ ਪ੍ਰਾਰਥਨਾ, ਧਿਆਨ ਅਤੇ ਚੰਗੇ ਕੰਮ ਕਰਨ ਲਈ ਨਵੀਂ ਊਰਜਾ ਤਲਾਸ਼ਣ ਦਾ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ, “ਆਓ ਅਸੀਂ ਪ੍ਰਾਰਥਨਾ ਕਰੀਏ ਕਿ ਸਾਡਾ ਜੀਵਨ ਬਿਹਤਰ ਸਿਹਤ, ਚੰਗੇ ਵਿਚਾਰਾਂ ਅਤੇ ਨੇਕ ਕੰਮਾਂ ਨਾਲ ਰੌਸ਼ਨ ਰਹੇ।”

CATEGORIES
Share This

COMMENTS

Wordpress (0)
Disqus (0 )
Translate