ਆਹ ਗੱਲ ਕਰਕੇ ਅਬੋਹਰ ਬੱਲੂਆਣਾ ਦੇ ਕਿਸਾਨ ਭਾਕਿਯੂ ਖੋਸਾ ਦੀ ਅਗਵਾਈ ਚ ਪਹੁੰਚੇ ਕ੍ਰਿਸ਼ਨ ਕੁਮਾਰ ਕੋਲ

ਅਬੋਹਰ
ਅੱਜ ਅਬੋਹਰ ਅਤੇ ਬੱਲੂਆਣਾ ਵਿਧਾਨ ਸਭਾ ਦੇ ਕਿਸਾਨਾਂ ਨੂੰ ਸਿੰਚਾਈ ਦੇ ਪਾਣੀ ਲਈ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਖੋਸਾ ਦਾ ਵਫ਼ਦ ਹੈਡ ਆਫਿਸ ਜਲ ਸ੍ਰੋਤ ਚੰਡੀਗੜ੍ਹ ਵਿਖੇ ਪ੍ਰਮੁੱਖ ਸਕੱਤਰ ਜਲ ਸ੍ਰੋਤ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਨੂੰ ਮਿਲਿਆ ਤੇ ਸਰਹੰਦ ਫੀਡਰ ਤੇ ਅਬੋਹਰ ਬ੍ਰਾਂਚ ਨਹਿਰ ਦੀ ਤਰੰਤ ਸਫਾਈ ਕਰਵਾਉਣ ਦੀ ਮੰਗ ਕੀਤੀ ਗਈ। ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਵਿਸ਼ਵਾਸ ਦਿਵਾਇਆ ਕਿ ਕੱਲ ਨੂੰ ਹੀ ਐਸ.ਸੀ ਫਿਰੋਜ਼ਪੁਰ ਨਾਲ ਵੀਡਿਓ ਕਾਨਫਰੰਸ ਤੇ ਮੀਟਿੰਗ ਕੀਤੀ ਜਾਵੇਗੀ ਤੇ ਨਹਿਰ ਦੀ ਸਫ਼ਾਈ ਕਰਵਾਉਣ ਦੇ ਦਿਸ਼ਾ ਨਿਰਦੇਸ਼ ਦਿਤੇ ਜਾਣਗੇ। ਉਨਾਂ ਨੇ ਕਿਸਾਨਾਂ ਦੀ ਇਕ ਹੋਰ ਮੰਗ ਨੂੰ ਮੰਨਿਆ ਅਤੇ ਕਿਹਾ ਕਿ ਮਾਰਚ ਮਹੀਨੇ ਵਿੱਚ ਕਿਸੇ ਵੀ ਤਰ੍ਹਾ ਦੀ ਕੋਈ ਵੀ ਬੰਦੀ ਨਹੀਂ ਕੀਤੀ ਜਾਵੇਗੀ। ਉਨਾਂ ਯਕੀਨ ਦਵਾਇਆ ਕਿ ਇਸ ਸਾਲ ਕਿਸਾਨ ਵੀਰਾਂ ਨੂੰ ਕਿਸੇ ਪ੍ਰਕਾਰ ਦੀ ਪਾਣੀ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਸੂਬਾ ਕਮੇਟੀ ਮੈਂਬਰ ਗੁਣਵੰਤ ਸਿੰਘ ਪੰਜਾਵਾ, ਜ਼ਿਲਾ ਮੀਤ ਪ੍ਰਧਾਨ ਕੁਲਦੀਪ ਸਿੰਘ ਸ਼ੇਰਗੜ, ਕੁਲਵੰਤ ਸਿੰਘ ਦਲਮੀਰ ਖੇੜਾ, ਜ਼ਿਲਾ ਸਲਾਹਕਾਰ ਅਜੈ ਵਧਵਾ, ਬਲਾਕ ਪ੍ਰਧਾਨ ਬਖਸ਼ੀਸ਼ ਸਿੰਘ ਵੀ ਹਾਜ਼ਰ ਸਨ।

CATEGORIES
Share This

COMMENTS

Wordpress (0)
Disqus (0 )
Translate