ਨਸ਼ਾ ਤਸਕਰ ਦੇ ਘਰ ਤੇ ਚੱਲਿਆ ਪੰਜਾਬ ਸਰਕਾਰ ਦਾ ਬੁਲਡੋਜ਼ਰ

ਚੰਡੀਗੜ੍ਹ 25 ਫਰਵਰੀ। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਨਸ਼ਿਆਂ ਖਿਲਾਫ ਵਿੱਢੀ ਗਈ ਸਖਤ ਕਾਰਵਾਈ ਦੇ ਤਹਿਤ ਹੁਣ ਨਸ਼ਾ ਤਸਕਰਾਂ ਦਾ ਬਚਣਾ ਮੁਸ਼ਕਿਲ ਹੈ। ਬੀਤੀ ਦੇਰ ਰਾਤ ਪੰਜਾਬ ਸਰਕਾਰ ਦਾ ਬੁਲਡੋਜ਼ਰ ਡਰੱਗ ਮਾਫੀਆ ਦੇ ਘਰ ਤੇ ਚੱਲਿਆ। ਪਿੰਡ ਤਲਵੰਡੀ ਦਾ ਸੋਨੂ ਪਿਛਲੇ ਤਿੰਨ ਸਾਲਾਂ ਤੋਂ ਨਸ਼ਾ ਤਸਕਰੀ ਵਿੱਚ ਸ਼ਾਮਿਲ ਸੀ ਤੇ ਉਸ ਖਿਲਾਫ 6 ਮੁਕਦਮੇ ਦਰਜ ਸਨ। ਡਰੱਗ ਮਾਫੀਆ ਵੱਲੋਂ ਨਸ਼ਾ ਤਸਕਰੀ ਵਿੱਚ ਬਣਾਏ ਪੈਸੇ ਨਾਲ ਅਵੈਧ ਨਿਰਮਾਣ ਕੀਤਾ ਜਾ ਰਿਹਾ ਸੀ। ਪੰਜਾਬ ਸਰਕਾਰ ਵੱਲੋਂ ਨਸ਼ਾ ਖਿਲਾਫ ਵਿੱਡੀ ਜੰਗ ਦੇ ਤਹਿਤ ਸੋਨੂ ਦੇ ਘਰ ਦੇਰ ਰਾਤ ਬਲਡੋਜ਼ਰ ਚੱਲਿਆ। ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟ ਕੀਤਾ ਹੈ ਕਿ ਸੂਬੇ ਵਿੱਚ ਨਸ਼ੇ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਜਿਹੜੇ ਵੀ ਲੋਕ ਨਸ਼ਾ ਤਸਕਰੀ ਵਿੱਚ ਸ਼ਾਮਿਲ ਹਨ। ਉਨਾਂ ਖਿਲਾਫ ਸਖਤ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੇਗੀ।

CATEGORIES
Share This

COMMENTS

Wordpress (0)
Disqus (0 )
Translate