ਰਾਣਾ ਗੁਰਜੀਤ ਸਿੰਘ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ
ਬਠਿੰਡਾ 23 ਫਰਵਰੀ। ਕਾਂਗਰਸ ਪਾਰਟੀ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਬਠਿੰਡਾ ਨੇੜਲੇ ਇੱਕ ਪਿੰਡ ਵਿੱਚ ਰੱਖੇ ਪ੍ਰੋਗਰਾਮ ਦੌਰਾਨ ਕਿਸਾਨਾਂ ਲਈ ਵੱਡਾ ਐਲਾਨ ਕੀਤਾ ਹੈ। ਇਸ ਮੌਕੇ ਤੇ ਸੰਬੋਧਨ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਹ ਕਿਸਾਨਾਂ ਨੂੰ ਦੋ ਸਾਲ ਮੱਕੀ ਤੇ ਐਮਐਸਪੀ ਦੇਣਗੇ ਉਹਨਾਂ ਕਿਹਾ ਕਿ ਜਿਹੜਾ ਵੀ ਕਿਸਾਨ ਮੱਕੀ ਲਾਵੇਗਾ। ਕਿਸਾਨਾਂ ਤੋਂ ਦੋ ਸਾਲ ਐਮਐਸਪੀ ਤੇ ਮੱਕੀ ਖਰੀਦੀ ਜਾਵੇਗੀ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਜੋ ਵੀ ਕਿਹਾ ਹੈ ਉਹ ਕਰਕੇ ਵਿਖਾਇਆ ਹੈ ਤੇ ਹੁਣ ਵੀ ਕਿਸਾਨਾਂ ਲਈ ਉਹ ਇਹ ਕਰਕੇ ਵਿਖਾਉਣਗੇ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਪਾਸੇ ਉਦਮ ਕਰਨਾ ਚਾਹੀਦਾ ਹੈ ਤੇ ਕਿਸਾਨਾਂ ਨੂੰ ਉਨਾਂ ਫਸਲਾਂ ਵੱਲ ਮੋੜਨ ਦੀ ਲੋੜ ਹੈ। ਜਿਨਾਂ ਦੀ ਐਮਐਸਪੀ ਵੀ ਦਿੱਤੀ ਜਾ ਸਕੇ।

CATEGORIES ਖੇਤੀਬਾੜੀ/ਵਪਾਰ
TAGS punjab news


