ਸੜਕ ਸੁਰੱਖਿਆ ਹਫ਼ਤਾ ਸਬੰਧੀ ਸੈਮੀਨਾਰ ਲਗਾ ਕੇ ਫਾਜ਼ਿਲਕਾ ਦੇ ਡਰਾਇਵਰਾ ਨੂੰ ਜਾਗਰੂਕ ਕੀਤਾ

ਫਾਜਿਲਕਾ 15 ਜਨਵਰੀ

ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ 17 ਜਨਵਰੀ ਤੱਕ ਕੌਮੀ ਸੜਕ ਸੁਰੱਖਿਆ ਹਫਤਾ ਮਨਾਇਆ ਜਾ ਰਿਹਾ ਹੈ ਤਾਂ ਜੋ ਸੜਕੀ ਹਾਦਸਿਆਂ ਨੂੰ ਠੱਲ ਪਾਈ ਜਾ ਸਕੇ।ਇਸ ਲੜੀ ਤਹਿਤ ਪੁਲਿਸ ਦੇ ਟ੍ਰੈਫਿਕ ਵਿੰਗ ਵੱਲੋ ਸੈਮੀਨਾਰ ਲਗਾ ਕੇ ਟਕੈਸੀ ਸਟੈਂਡ ਫਾਜ਼ਿਲਕਾ ਦੇ ਡਰਾਇਵਰ ਨੂੰ ਜਾਗਰੂਕ ਕੀਤਾ ਗਿਆ।
ਜਿਸ ਵਿਚ ਟ੍ਰੈਫਿਕ ਇੰਚਾਰਜ ਫਾਜ਼ਿਲਕਾ ਸ਼੍ਰੀ ਪਵਨ ਕੁਮਾਰ, ਰਤਨ ਲਾਲ ਅਤੇ ਟਰਾਂਸਪੋਰਟ ਦਫ਼ਤਰ ਫਾਜ਼ਿਲਕਾ ਵਲੋਂ ਸ਼੍ਰੀ ਅਸ਼ੀਸ਼ ਕੰਬੋਜ ਅਤੇ ਸ਼ਿਵ ਕੁਮਾਰ ਨੇ ਟਕੈਸੀ ਸਟੈਂਡ ਫਾਜ਼ਿਲਕਾ ਦੇ ਡਰਾਇਵਰਾ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਜਾਗਰੂਕ ਕੀਤਾ ਅਤੇ ਭਵਿੱਖ ਵਿਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ।

CATEGORIES
Share This

COMMENTS

Wordpress (0)
Disqus (0 )
Translate