ਜਗਮਨਦੀਪ ਸਿੰਘ ਮਿੰਕੂ ਕੁੰਡਲ ਬਣੇ ਟਰੱਕ ਯੂਨੀਅਨ ਅਬੋਹਰ ਦੇ ਪ੍ਰਧਾਨ
ਅਬੋਹਰ 16 ਜਨਵਰੀ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪਿੰਡ ਕੁੰਡਲ ਦੇ ਸਾਬਕਾ ਸਰਪੰਚ ਜਗਮਨਦੀਪ ਸਿੰਘ ਮਿੰਕੂ ਟਰੱਕ ਯੂਨੀਅਨ ਅਬੋਹਰ ਦੇ ਪ੍ਰਧਾਨ ਬਣੇ ਹਨ। ਇਸ ਮੌਕੇ ਤੇ ਟਰੱਕ ਆਪਰੇਟਰਾਂ ਤੇ ਉਹਨਾਂ ਦੇ ਸਮਰਥਕਾਂ ਵੱਲੋਂ ਉਹਨਾਂ ਨੂੰ ਹਾਰ ਪਾ ਕੇ ਵਧਾਈ ਦਿੱਤੀ ਗਈ। ਟਰੱਕ ਯੂਨੀਅਨ ਦੇ ਪ੍ਰਧਾਨ ਬਣਨ ਬਾਅਦ ਜਗਮਨਦੀਪ ਸਿੰਘ ਮਿੰਕੂ ਕੁੰਡਲ ਨੇ ਕਿਹਾ ਕਿ ਟਰੱਕ ਆਪਰੇਟਰਾਂ ਦੀਆਂ ਸਾਰੀਆਂ ਮੁਸ਼ਕਿਲਾਂ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ ਜਾਣਗੀਆਂ ਤੇ ਕਿਸੇ ਵੀ ਵੀਰ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਤੇ ਅਬੋਹਰ ਦੇ ਵਪਾਰ ਨੂੰ ਅੱਗੇ ਲੈ ਕੇ ਜਾਵਾਂਗੇ। ਪ੍ਰਧਾਨ ਬਣਨ ਤੋਂ ਬਾਅਦ ਮਿੰਕੂ ਕੰਡਲ ਨੇ ਹਲਕਾ ਇੰਚਾਰਜ ਸ਼੍ਰੀ ਅਰੁਣ ਨਾਰੰਗ ਦਾ ਮੂੰਹ ਮਿੱਠਾ ਕਰਵਾ ਕੇ ਆਸ਼ੀਰਵਾਦ ਲਿਆ ਤੇ ਨਾਰੰਗ ਨੇ ਨਵੇਂ ਬਣੇ ਪ੍ਰਧਾਨ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਅਸ਼ੋਕ ਨਾਰੰਗ, ਗੌਰਵ ਆਜ਼ਮ ਵਾਲਾ,ਵਿੱਕੀ ਸ਼ਰਮਾ, ਕੁੱਕੀ ਬਰਾੜ, ਸੁਖਰਾਜ ਸਿੰਘ ਵਿਰਦੀ, ਹਰੀ ਰਾਮ, ਬਲਕਾਰ ਬਿਸ਼ਨੋਈ,ਹਰਪਾਲ ਸਿੰਘ ਫੌਜੀ, ਚੰਨੀ ਘੱਲੂ, ਜੱਗਾ ਕਮਾਲ ਵਾਲਾ,ਵਿਸ਼ਵਾ ਤੇ ਹੋਰ ਟਰੱਕ ਆਪਰੇਟਰ ਵੀ ਹਾਜ਼ਰ ਸਨ।




