ਓਲੰਪੀਅਨ ਪਦਮ ਸ਼੍ਰੀ ਬਹਾਦਰ ਸਿੰਘ ਬਣੇ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ
ਚੰਡੀਗੜ੍ਹ 8 ਜਨਵਰੀ। ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਦੇ ਹੋਏ ਜਨਰਲ ਇਲੈਕਸ਼ਨ ਦੌਰਾਨ ਬਿਨਾਂ ਮੁਕਾਬਲਾ ਬਹਾਦਰ ਸਿੰਘ ਪ੍ਰਧਾਨ ਚੁਣੇ ਗਏ ਹਨ। ਇਸ ਤੋਂ ਪਹਿਲਾਂ ਪਿਛਲੇ 12 ਸਾਲਾਂ ਤੋਂ ਓਲੰਪੀਅਨ ਐਥਲੀਟ ਐਡੀਲੇ ਸੁਮਾਰੀਵਾਲਾ ਫੈਡਰੇਸ਼ਨ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਰਹੇ ਸਨ। ਬਹਾਦਰ ਸਿੰਘ ਦਾ ਕਾਰਜਕਾਲ ਚਾਰ ਸਾਲ ਦਾ ਹੋਵੇਗਾ।
ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਚੁਣੇ ਗਏ ਬਹਾਦਰ ਸਿੰਘ ਦੇ ਖੇਡ ਜੀਵਨ ਤੇ ਝਾਤ ਮਾਰੀਏ ਤਾਂ ਉਹ ਸਾਲ 2002 ਦੇ ਗੋਲਾ ਸੁੱਟਣ ਵਿੱਚ ਏਸ਼ੀਅਨ ਖੇਡਾਂ ਵਿਚ ਗੋਲਡ ਮੈਡਲ ਜੇਤੂ ਖਿਡਾਰੀ ਰਹੇ ਹਨ। ਇਸ ਤੋਂ ਇਲਾਵਾ ਉਨਾਂ ਨੇ ਸਾਲ 2004 ਤੇ 2008 ਦੇ ਓਲੰਪਿਕ ਮੁਕਾਬਲਿਆਂ ਵਿੱਚ ਵੀ ਭਾਗ ਲਿਆ ਸੀ। ਇਸ ਸਮੇਂ ਬਹਾਦਰ ਸਿੰਘ ਪੰਜਾਬ ਪੁਲਿਸ ਵਿੱਚ ਬਤੌਰ ਐਸਪੀ ਸੇਵਾਵਾਂ ਨਿਭਾ ਰਹੇ ਹਨ। ਖੇਡਾਂ ਵਿੱਚ ਪਾਏ ਉਹਨਾਂ ਦੇ ਵੱਡਮੁੱਲੇ ਯੋਗਦਾਨ ਸਦਕਾ ਉਨਾਂ ਨੂੰ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਆ ਜਾ ਚੁੱਕਾ ਹੈ।

CATEGORIES ਖੇਡਾਂ


