SSP ਵੱਲੋਂ ਮੇਲਾ ਮਾਘੀ ਦੇ ਸਬੰਧ ਵਿੱਚ ਸੁਰੱਖਿਆਂ ਪ੍ਰਬੰਧਾ ਦਾ ਲਿਆ ਜਾਇਜਾ
ਮੇਲਾ ਮਾਘੀ ਤੇ ਸ਼ਰਧਾਲੂਆਂ ਨੂੰ ਕੋਈ ਮੁਸ਼ਕਲ ਨਹੀ ਆਉਣ ਦਿੱਤੀ ਜਾਵੇ ਗਈ-ਸ਼੍ਰੀ ਤੁਸ਼ਾਰ ਗੁਪਤਾ IPS
ਸ੍ਰੀ ਮੁਕਤਸਰ ਸਾਹਿਬ 2 ਜਨਵਰੀ (ਬਿਕਰਮਜੀਤ ਸਿੰਘ)-ਮਾਘ ਮਹੀਨੇ ਵਿੱਚ ਚਾਲੀ ਮੁਕਤਿਆ ਦੀ ਯਾਦ ਵਿੱਚ ਲੱਗਣ ਵਾਲੇ ਪਵਿੱਤਰ ਅਤੇ ਇਤਿਹਾਸਕ ਮਾਘੀ ਮੇਲੇ ਦੇ ਅਗੇਤੇ ਪ੍ਰਬਧਾਂ ਅਤੇ ਆਵਾਜਾਈ ਅਤੇ ਸ਼ਰਧਾਲੂਆਂ ਦੀ ਸੁਰੱਖਿਆਂ ਪ੍ਰਬੰਧਾ ਨੂੰ ਮੁੱਖ ਰੱਖਦਿਆਂ ਅੱਜ ਸ੍ਰੀ ਤੁਸ਼ਾਰ ਗੁਪਤਾ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਮਾਘੀ ਮੇਲੇ ਮੌਕੇ ਹੋਣ ਵਾਲੇ ਸੁਰੱਖਿਆ ਪ੍ਰਬੰਧਾਂ ਸਬੰਧੀ ਜਿਲ੍ਹੇ ਦੇ ਸਮੂਹ ਪੁਲਿਸ ਦੇ ਅਧਿਕਾਰੀਆਂ ਨਾਲ ਸ਼ਹਿਰ ਅੰਦਰ ਵੱਖ-ਵੱਖ ਥਾਵਾਂ ਤੇ ਦੌਰਾ ਕਰਕੇ ਜਾਇਜ਼ਾ ਲਿਆ ਗਿਆ। ਇਸ ਮੌਕੇ ਐਸ.ਐਸ.ਪੀ ਜੀ ਨੇ ਦੱਸਿਆ ਕਿ ਮੇਲੇ ਮਾਘੀ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣਗੇ । ਉਨ੍ਹਾਂ ਦੱਸਿਆ ਕਿ ਮੇਲਾ ਮਾਘੀ ਦੌਰਾਨ ਸ਼ਹਿਰ ਅੰਦਰ ਸ਼ਰਧਾਲੂਆ ਦੀ ਸੁਰੱਖਿਆ ਲਈ ਹਰ ਸ਼ੜਕ ਤੇ ਪੁਲਿਸ ਨਾਕੇ ਲਾਏ ਜਾਣਗੇ ਤੇ ਸ਼ਹਿਰ ਅੰਦਰ ਢੁਕਵੀ ਜਗ੍ਹਾ ਤੇ ਪੁਲਿਸ ਸਹਾਇਤਾ ਕੇਂਦਰ ਸਥਾਪਿਤ ਕੀਤੇ ਜਾਣਗੇ ਜਿਥੇ 24 ਘੰਟੇ ਸ਼ਰਧਾਲੂਆਂ ਦੀ ਸਹਾਇਤਾ ਲਈ ਪੁਲਿਸ ਮੁਲਾਜ਼ਾਮ ਤਨਾਇਤ ਰਹਿਣਗੇ। ਉਨ੍ਹਾ ਕਿਹਾ ਕਿ ਸ਼ਹਿਰ ਦੇ ਅੰਦਰ ਅਲੱਗ-ਅਲੱਗ ਚੌਕਾਂ ਤੇ ਵਾਚ ਟਾਵਰ ਰੱਖੇ ਜਾਣਗੇ ਜਿਨ੍ਹਾ ਪਰ ਹਰ ਵੇਲੇ ਪੁਲਿਸ ਮੁਲਾਜਮ ਦੂਰਬੀਨ ਰਾਹੀ ਭੀੜ ਤੇ ਨਿਗ੍ਹਾ ਰੱਖਣਗੇ ।ਜੋ ਕੋਈ ਵੀ ਮੁਸ਼ਕਲ ਸਮੇਂ ਤੁਰੰਤ ਪੁਲਿਸ ਸਹਾਇਤਾ ਭੇਜਣਗੇ। ਉਨ੍ਹਾਂ ਕਿਹਾ ਕਿ ਮੇਲਾ ਮਾਘੀ ਅੰਦਰ ਅਲੱਗ-ਅਲੱਗ ਥਾਵਾਂ ਤੇ ਸੀ.ਸੀ.ਟੀ.ਵੀ ਕੈਮਰੇ ਲਗਾਏ ਜਿਨ੍ਹਾਂ ਦਾ ਸਪੰਰਕ ਪੁਲਿਸ ਕੰਟਰੋਲ ਰੂਮ ਪਰ ਹੋਵੇਗਾ।ਉਨ੍ਹਾਂ ਕਿਹਾ ਪੁਲਿਸ ਕੰਟਰੋਲ ਰੂਮ 24 ਘੰਟੇ ਸਹਾਇਤਾ ਲਈ ਤਿਆਰ ਰਹਿਣਗੇ ਅਤੇ ਪੀਸੀਆਰ ਮੋਟਰਸਾਇਕਲ 24 ਘੰਟੇ ਸ਼ਹਿਰ ਅੰਦਰ ਗਸਤ ਕਰਨਗੇੇ।
ਉਨ੍ਹਾਂ ਦੱਸਿਆਂ ਮੇਲੇ ਮਾਘੀ ਸਮੇਂ ਸ਼ਹਿਰ ਨੂੰ ਸੈਕਟਰਾਂ ਵਿੱਚ ਵੰਡ ਕੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਮੇਲਾ ਅੰਦਰ ਆਉਣ ਵਾਲੇ ਸ਼ਰਧਾਲੂਆ ਨੂੰ ਅਲੱਗ ਅਲੱਗ ਵਹੀਕਲਾਂ ਲਈ ਪਾਰਕਿੰਗਾਂ ਦਾ ਖਾਸ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੈਵੀ ਵਹੀਕਲਾਂ ਦੀ ਸ਼ਹਿਰ ਅੰਦਰ ਐਂਟਰੀ ਨਹੀ ਹੋਵੇਗੀ ਅਤੇ ਦੂਸਰੇ ਸ਼ਹਿਰਾਂ ਵਿੱਚ ਜਾਣ ਵਾਲੇ ਵਹੀਕਲਾ ਨੂੰ ਸ਼ਹਿਰ ਤੋਂ ਬਾਹਰੋ ਬਾਹਰ ਕੱਢਣ ਲਈ ਰੂਟ ਪਲਾਨ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਗੁਰੂਦਾਵਾਰਾ ਸਾਹਿਬ ਅੰਦਰ ਸ਼ਰਧਾਲੂਆਂ ਦੁਆਰਾਂ ਸਰੋਵਰਾਂ ਵਿੱਚ ਇਸ਼ਨਾਨ ਕਰਦੇ ਕੋਈ ਅਣਹੋਣੀ ਘਟਨਾ ਨਾ ਹੋ ਜਾਵੇ ਇਸ ਤੋ ਬਚਾਉਣ ਲਈ ਉਥੇ ਐਨ.ਡੀ.ਆਰ.ਐਫ ਟੀਮ ਅਤੇ ਗੋਤਾਂਖੋਰਾ ਨੂੰ ਤਾਇਨਾਤ ਕੀਤਾ ਜਾਵੇਗਾ ਅਤੇ ਗੁਰੂਦਵਾਰਾ ਸਾਹਿਬ ਦੇ ਹਰ ਇਕ ਗੇਟ ਅਤੇ ਗੁਰੂਦਾਵਾਰਾ ਸਾਹਿਬ ਅੰਦਰ ਪੁਲਿਸ ਮੁਲਾਜਿਮ ਸੁਰੱਖਿਆਂ ਲਈ ਤਇਨਾਤ ਕੀਤੇ ਜਾਣਗੇ।
ਇਸ ਮੌਕੇ ਸ. ਮਨਮੀਤ ਸਿੰਘ ਢਿੱਲੋ ਐਸ.ਪੀ (ਡੀ)ਸ. ਮਨਵਿੰਦਰ ਬੀਰ ਸਿੰਘ ਐਸ.ਪੀ (ਪੀ.ਬੀ.ਆਈ) ਸ. ਅਮਨਦੀਪ ਸਿੰਘ ਡੀ.ਐਸ.ਪੀ (ਐਚ), ਸ. ਅਵਤਾਰ ਸਿੰਘ ਡੀ.ਐਸ.ਪੀ ਗਿੱਦੜਬਾਹਾ, ਸ. ਸੁਖਜੀਤ ਸਿੰਘ ਡੀ.ਐਸ.ਪੀ (H&S), ਸ.ਇਕਬਾਲ ਸਿੰਘ ਡੀ.ਐਸ.ਪੀ (ਮਲੋਟ) ਮੁੱਖ ਅਫਸਰਾਂ ਥਾਣਾ ਤੋਂ ਇਲਾਵਾ ਰੀਡਰ ਅਜੀਤ ਪਾਲ, ਐਸ.ਆਈ ਰਵਿੰਦਰ ਕੌਰ, ਏ.ਐਸ.ਆਈ ਸਤਪਾਲ ਸ਼ਰਮਾ ਓ.ਐਸ.ਆਈ, ਹੌਲਦਾਰ ਦਵਿੰਦਰ ਸਿਕਿਉਰਟੀ ਇੰਚਾਰਜ ਹਾਜ਼ਰ ਸਨ।



