ਰਣਜੀਤ ਬਾਵਾ ਤੋਂ ਮੰਗੀ ਗਈ ਦੋ ਕਰੋੜ ਰੁਪਏ ਦੀ ਫਿਰੌਤੀ
ਪੰਜਾਬੀ ਗਾਇਕ ਰਣਜੀਤ ਬਾਵਾ ਮੁੜ ਸੁਰਖੀਆਂ ਵਿੱਚ ਆਏ ਹਨ। ਉਹਨਾਂ ਤੋਂ ਵੱਖ-ਵੱਖ ਵਿਦੇਸ਼ੀ ਨੰਬਰਾਂ ਰਾਹੀਂ ਦੋ ਕਰੋੜ ਰੁਪਏ ਦੀ ਫਰੌਤੀ ਦੀ ਮੰਗ ਕੀਤੀ ਗਈ ਹੈ। ਰਣਜੀਤ ਬਾਵਾ ਦੇ ਮੈਨੇਜਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਿਸ ਵਿੱਚ ਉਨਾਂ ਦੱਸਿਆ ਹੈ ਕਿ ਰਣਜੀਤ ਬਾਵਾ ਨੂੰ ਵੱਖ-ਵੱਖ ਵਿਦੇਸ਼ੀ ਨੰਬਰਾਂ ਤੋਂ ਕਈ ਮੈਸੇਜ ਆਏ। ਜਿਨਾਂ ਵਿੱਚ ਪਹਿਲਾਂ ਇਕ ਕਰੋੜ ਰੁਪਏ ਤੇ ਫਿਰ ਦੋ ਕਰੋੜ ਰੁਪਏ ਦੀ ਰੰਗਦਾਰੀ ਮੰਗੀ ਗਈ ਹੈ। ਦੱਸਣ ਯੋਗ ਹੈ ਕਿ ਮੁਹਾਲੀ ਪੁਲਿਸ ਕੋਲ ਇਸ ਤੋਂ ਪਹਿਲਾਂ ਵੀ ਕਈ ਸ਼ਿਕਾਇਤਾਂ ਆਈਆਂ ਹਨ। ਜਿਸ ਵਿੱਚ ਗਾਇਕਾਂ ਤੋਂ ਫਿਰੌਤੀ ਮੰਗੀ ਗਈ ਹੋਵੇ। ਉਧਰ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਫਿਰੋਤੀ ਮੰਗਣ ਵਾਲੇ ਮੈਸੇਜ ਕਿਸੇ ਗੈਂਗਸਟਰ ਵੱਲੋਂ ਭੇਜੇ ਗਏ ਹਨ ਜਾਂ ਕਿਸੇ ਹੋਰ ਸ਼ਰਾਰਤੀ ਅਨਸਰਾਂ ਵੱਲੋਂ।
CATEGORIES ਪੰਜਾਬ