ਗੰਨੇ ਦਾ ਜੂਸ ਪੀਣ ਵਾਲਿਆਂ ਲਈ ਖੁਸ਼ਖਬਰੀ, ਹੁਣ ਹਰ ਇੱਕ ਮੌਸਮ ਵਿੱਚ ਮਿਲੇਗਾ ਗੰਨੇ ਦਾ ਜੂਸ
ਕਰਨਾਲ ਹਰਿਆਣਾ 29 ਦਸੰਬਰ
ਗੰਨੇ ਦਾ ਜੂਸ ਪੀਣ ਵਾਲਿਆਂ ਲਈ ਖੁਸ਼ਖਬਰੀ ਸਾਹਮਣੇ ਆਈ ਹੈ। ਹੁਣ ਹਰ ਮੌਸਮ ਵਿੱਚ ਤੁਸੀਂ ਗੰਨੇ ਦਾ ਜੂਸ ਪੀ ਸਕਦੇ ਹੋ। ਇਸ ਸਬੰਧ ਵਿੱਚ ਹਰਿਆਣੇ ਦੇ ਖੇਤੀਬਾੜੀ ਵਿਗਿਆਨਿਕਾਂ ਨੇ ਗੰਨੇ ਦੇ ਰਸ ਦਾ ਪਾਊਡਰ ਤਿਆਰ ਕਰ ਲਿਆ ਹੈ। ਇਹ ਪਾਊਡਰ ਬੰਦ ਪੈਕਟ ਵਿੱਚ ਹੋਵੇਗਾ ਤੇ ਇਸ ਦੀ ਵਰਤੋਂ ਕਰਨ ਦਾ ਸਮਾਂ ਛੇ ਮਹੀਨੇ ਨਿਰਧਾਰਿਤ ਰਹੇਗਾ। ਭਾਵ ਤੁਸੀਂ ਛੇ ਮਹੀਨੇ ਤੱਕ ਇਸ ਦੀ ਵਰਤੋਂ ਕਰ ਸਕਦੇ ਹੋ। ਗੰਨਾ ਖੋਜ ਸੰਸਥਾਨ ਕਰਨਾਲ ਦੇ ਖੇਤਰੀ ਕੇਂਦਰ ਦੇ ਮੁਖੀ ਡਾਕਟਰ ਐਮਐਲਏ ਛਾਵੜਾ ਅਨੁਸਾਰ ਗੰਨੇ ਦੇ ਜੂਸ ਦੇ ਪਾਊਡਰ ਦੇ ਜੋ ਪੈਕਟ ਤਿਆਰ ਕੀਤੇ ਜਾ ਰਹੇ ਹਨ। ਉਹ 200 ਐਮਐਲ ਪਾਣੀ ਵਿੱਚ ਮਿਲਾ ਕੇ ਕਿਸੇ ਵੀ ਸਮੇਂ ਗੰਨੇ ਦਾ ਤਾਜ਼ਾ ਰਸ ਤਿਆਰ ਕੀਤਾ ਜਾ ਸਕਦਾ ਹੈ। ਇਸ ਵਿੱਚ ਖਾਸ ਗੱਲ ਇਹ ਵੀ ਰੱਖੀ ਗਈ ਹੈ ਕਿ ਇਹ ਰਸ ਪਾਊਡਰ ਕੁਦਰਤੀ ਹੀ ਨਹੀਂ ਹੋਵੇਗਾ ਸਗੋਂ ਇਸ ਵਿੱਚ ਤੁਸੀਂ ਨੀੰਬੂ ਦਾ ਫਲੇਵਰ ਵੀ ਲੈ ਸਕਦੇ ਹੋ। ਉਹਨਾਂ ਦੱਸਿਆ ਕਿ ਵਿਗਿਆਨਿਕਾਂ ਦੀ ਟੀਮ ਲੰਬੇ ਸਮੇਂ ਤੋਂ ਇਸ ਤੇ ਕੰਮ ਕਰ ਰਹੀ ਸੀ ਤੇ ਹੁਣ ਇਸ ਦੀ ਟੈਸਟਿੰਗ ਵੀ ਕਰ ਲਈ ਗਈ ਹੈ। ਉਹਨਾਂ ਕਿਹਾ ਕਿ ਅਜਿਹਾ ਹੋਣ ਨਾਲ ਕਿਸਾਨਾਂ ਨੂੰ ਵੀ ਵੱਡਾ ਫਾਇਦਾ ਮਿਲੇਗਾ ਕਿਉਂਕਿ ਇਸ ਨਾਲ ਗੰਨੇ ਦੀ ਖਪਤ ਵਧੇਗੀ ਤੇ ਭਾਅ ਵਿੱਚ ਵੀ ਤੇਜ਼ੀ ਆਉਣ ਦੀ ਸੰਭਾਵਨਾ ਹੈ।
ਉਹਨਾਂ ਦੱਸਿਆ ਕਿ ਫਿਲਹਾਲ ਇਹ ਗੰਨੇ ਦੇ ਜੂਸ ਦੇ ਪਾਊਡਰ ਦੇ ਪੈਕਟ ਆਨਲਾਈਨ ਸ਼ਾਪਿੰਗ ਵਾਲੀ ਵੈਬਸਾਈਟ ਤੇ ਵਿਕਰੀ ਲਈ ਉਹ ਉਪਲਬਧ ਕਰਵਾਏ ਜਾਣਗੇ।



