ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਇੰਡਨੈਸ ਐਂਡ ਵੀਜ਼ੂਅਲ ਇੰਮਪੇਅਰਮੇਂਟ ਤਹਿਤ ਸਕੂਲਾਂ ‘ਚ ਲਗਾਏ ਜਾ ਰਹੇ ਹਨ ਅੱਖਾਂ ਜਾਂਚ ਦੇ ਕੈਂਪ

24 ਦਸੰਬਰ ਤਕ ਲਗਾਏ ਜਾਣਗੇ ਕੈਂਪ

ਢਿੱਲਵਾਂ 18 ਦਸੰਬਰ। ਸਿਵਲ ਸਰਜਨ ਕਪੂਰਥਲਾ ਡਾ. ਰੀਚਾ ਭਾਟੀਆ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਸ਼ਵਨੀ ਕੁਮਾਰ ਦੀ ਯੋਗ ਅਗਵਾਈ ਹੇਠ ਬਲਾਕ ਢਿੱਲਵਾਂ ਅਧੀਨ ਆਉਂਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ( ਐਨ. ਪੀ. ਸੀ. ਬੀ. ਵੀ. ਆਈ) ਭਾਵ ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਇੰਡਨੈਸ ਐਂਡ ਵੀਜ਼ੂਅਲ ਇੰਮਪੇਅਰਮੇਂਟ ਤਹਿਤ ਸਕੂਲਾਂ ਵਿੱਚ ਆਰ. ਬੀ. ਐਸ. ਕਿ ਦੀ ਟੀਮ ਦੇ ਸਹਿਯੋਗ ਨਾਲ ਅੱਖਾਂ ਜਾਂਚ ਦੇ ਕੈਂਪ ਲਗਾਏ ਜਾ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ.ਅਸ਼ਵਨੀ ਕੁਮਾਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਬੱਚਿਆਂ ਦੀ ਅੱਖਾਂ ਦੀ ਸਕ੍ਰਿਨਿੰਗ ਕਰ ਲੋੜੀਂਦੇ ਬੱਚਿਆਂ ਦੀਆਂ ਐਨਕਾਂ ਸਮੇਂ ਸਿਰ ਬਣਾ ਕਿ ਦੇਣਾ ਹੈ। ਉਨ੍ਹਾਂ ਦੱਸਿਆ ਕਿ ਆਰ. ਬੀ. ਐਸ. ਕਿ ਟੀਮ ਅਤੇ ਸਕੂਲਾਂ ਦੇ ਸਹਿਯੋਗ ਨਾਲ ਇਹ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਕੋਈ ਵੀ ਬੱਚਾ ਅੱਖਾਂ ਦੀ ਸਕ੍ਰਿਨਿੰਗ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਕੈਂਪ 24 ਦਸੰਬਰ ਤੱਕ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਕਈ ਵਾਰ ਬੱਚੇ ਆਪਣੀ ਅੱਖਾਂ ਦੀ ਜਾਂਚ ਨਹੀਂ ਕਰਵਾਉਂਦੇ ਅਤੇ ਨਾ ਹੀ ਇਸ ਵੱਲ ਜ਼ਿਆਦਾ ਧਿਆਨ ਦਿੰਦੇ ਹਨ ਜਿਸ ਕਰਕੇ ਕਈ ਵਿਦਿਆਰਥੀਆਂ ਦੇ ਅੱਖਾਂ ਦੇ ਨੰਬਰ ਵੀ ਵੱਧ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਵੀ ਸਮੇਂ ਸਮੇਂ ਸਿਰ ਅੱਖਾਂ ਦੇ ਮਾਹਿਰ ਡਾਕਟਰ ਕੋਲੋਂ ਅੱਖਾਂ ਦੀ ਜਾਂਚ ਕਰਵਾਉਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਲੋੜ ਅਨੁਸਾਰ ਅੱਖਾਂ ਦਾ ਯੋਗ ਇਲਾਜ ਕੀਤਾ ਜਾ ਸਕੇ। ਇਸ ਮੌਕੇ ਏ. ਐਮ.ਓ ਗੌਰਵ ਕੁਮਾਰ, ਏ. ਐਮ.ਓ ਡਾ. ਪ੍ਰਸ਼ਾਂਤ ਠਾਕੁਰ, ਅਪਥਾਲਮਿਕ ਅਫ਼ਸਰ ਜਸਵਿੰਦਰ ਸਿੰਘ ਅਤੇ ਸੰਦੀਪ ਸਿੰਘ ‘ਤੇ ਸਕੂਲ ਦੇ ਅਧਿਆਪਕ ਹਾਜ਼ਰ ਸਨ।

CATEGORIES
Share This

COMMENTS

Wordpress (0)
Disqus (0 )
Translate