ਕਾਂਗਰਸ ਵਿੱਚ ਸਿਰਫ ਗਾਂਧੀ ਪਰਿਵਾਰ ਦੀਆਂ ਔਰਤਾਂ ਦਾ ਹੋਇਆ ਵਿਕਾਸ, ਨਵੇਂ ਬਣੇ ਰਾਜਸਭਾ ਮੈਂਬਰ ਰੇਖਾ ਸ਼ਰਮਾ ਨੇ ਕਾਂਗਰਸ ਦੇ ਬੋਲਿਆ ਹਮਲਾ
ਨਵੀਂ ਦਿੱਲੀ 16 ਦਸੰਬਰ। ਅੱਜ ਹਰਿਆਣਾ ਤੋਂ ਰਾਜਸਭਾ ਮੈਂਬਰ ਵਜੋਂ ਚੁਣੇ ਗਏ ਸ਼੍ਰੀਮਤੀ ਰੇਖਾ ਸ਼ਰਮਾ ਨੇ ਰਾਜ ਸਭਾ ਵਿੱਚ ਆਪਣੇ ਅਹੁਦੇ ਦੀ ਸੋਹ ਚੁੱਕਣ ਤੋਂ ਬਾਅਦ ਕਾਂਗਰਸ ਦੇ ਤਿੱਖਾ ਹਮਲਾ ਬੋਲਿਆ। ਉਹਨਾਂ ਕਿਹਾ ਕਿ ਕਾਂਗਰਸ ਵਿੱਚ ਸਿਰਫ ਗਾਂਧੀ ਪਰਿਵਾਰ ਦੀਆਂ ਔਰਤਾਂ ਦਾ ਹੀ ਵਿਕਾਸ ਹੋਇਆ ਹੈ। ਔਰਤ ਵਰਗ ਲਈ ਇਹਨਾਂ ਨੇ ਕੁਝ ਨਹੀਂ ਕੀਤਾ। ਉਹਨਾਂ ਕਿਹਾ ਕਿ ਇੰਦਰਾ ਗਾਂਧੀ, ਸੋਨੀਆ ਗਾਂਧੀ ਤੋਂ ਬਾਅਦ ਪ੍ਰਿਯੰਕਾ ਗਾਂਧੀ ਉੱਚੇ ਅਹੁਦਿਆਂ ਤੇ ਪਹੁੰਚ ਗਏ ਹਨ। ਪਰ ਆਮ ਔਰਤਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ। ਦੂਜੇ ਪਾਸੇ ਭਾਜਪਾ ਵਿੱਚ ਆਮ ਔਰਤਾਂ ਨੂੰ ਵੀ ਅੱਗੇ ਵਧਣ ਦੇ ਮੌਕੇ ਦਿੱਤੇ ਜਾਂਦੇ ਹਨ ਉਹਨਾਂ ਕਿਹਾ ਕਿ ਮੈਂ ਸਮਾਜ ਸੇਵਾ ਦੇ ਨਾਲ ਭਾਜਪਾ ਪਾਰਟੀ ਵਿੱਚ ਵੀ ਕੰਮ ਕੀਤਾ। ਉਹਨਾਂ ਨੂੰ ਨੌ ਸਾਲ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਮੈਨ ਵਜੋਂ ਔਰਤਾਂ ਦੇ ਹੱਕਾਂ ਦੀ ਰਾਖੀ ਕਰਨ ਦਾ ਮੌਕਾ ਮਿਲਿਆ। ਦੱਸਣ ਯੋਗ ਹੈ ਕਿ ਰੇਖਾ ਸ਼ਰਮਾ ਹਰਿਆਣਾ ਤੋਂ ਨਿਰਵਿਰੋਧ ਰਾਜ ਸਭਾ ਮੈਂਬਰ ਚੁਣੀ ਗਈ।

CATEGORIES ਹਰਿਆਣਾ


