ਹਰਿਆਣਾ ਵਿੱਚ ਹੋਈ 21ਵੇਂ ਪਸ਼ੂਧਨ ਗਿਣਤੀ ਅਭਿਆਨ ਦੀ ਸ਼ੁਰੂਆਤ
ਯਮੁਨਾ ਨਗਰ 14 ਦਸੰਬਰ। ਹਰਿਆਣੇ ਦੇ ਖੇਤੀਬਾੜੀ ਕਿਸਾਨ ਭਲਾਈ ਅਤੇ ਪਸ਼ੂ ਪਾਲਣ ਤੇ ਡੇਅਰੀ ਮੰਤਰੀ ਸ਼ਾਮ ਸਿੰਘ ਰਾਣਾ ਵੱਲੋਂ ਜਮੁਨਾਨਗਰ ਦੇ ਰਦੌਰ ਕਸਬੇ ਤੋਂ ਸੂਬੇ ਦੇ 21ਵੇਂ ਪਸ਼ੂਧਨ ਗਿਣਤੀ ਅਭਿਆਨ ਦੀ ਸ਼ੁਰੂਆਤ ਕੀਤੀ। ਇਸ ਮੌਕੇ ਤੇ ਉਨਾਂ ਕਿਹਾ ਕਿ ਵਿਭਾਗ ਦੇ ਸਟਾਫ ਮੈਂਬਰ ਘਰ ਘਰ ਜਾ ਕੇ ਪੂਰੇ ਸੂਬੇ ਵਿੱਚ ਸਰਵੇਖਣ ਕਰਨਗੇ।ਜਿਸ ਤਹਿਤ ਲੋਕਾਂ ਦੀ ਜਨਗਣਨਾ ਵਾਂਗ ਪਾਲਤੂ ਜਾਨਵਰਾਂ ਦੇ ਅੰਕੜਿਆਂ ਬਾਰੇ ਵੀ ਪਤਾ ਲੱਗ ਸਕੇਗਾ। ਉਹਨਾਂ ਕਿਹਾ ਕਿ ਪਸ਼ੂਆਂ ਦੀ ਗਿਣਤੀ ਸੂਬੇ ਭਰ ਵਿੱਚ ਕਿੰਨੀ ਹੈ ਇਸ ਦਾ ਪਤਾ 21ਵੇਂ ਪਸ਼ੂ ਧਨ ਗਿਣਤੀ ਅਭਿਆਨ ਤੋਂ ਲੱਗ ਜਾਵੇਗਾ। ਜਿੱਥੇ ਘਰ ਘਰ ਜਾ ਕੇ ਸਰਵੇ ਹੋਣਗੇ। ਉਹਨਾਂ ਕਿਹਾ ਕਿ ਸਰਵੇਖਣ ਪੂਰੀ ਇਮਾਨਦਾਰੀ ਨਾਲ ਕੀਤਾ ਜਾਵੇ। ਇਸ ਮੌਕੇ ਤੇ ਬੋਲਦਿਆਂ ਸ਼ਾਮ ਸਿੰਘ ਰਾਣਾ ਨੇ ਕਿਹਾ ਕਿ ਹਰਿਆਣਾ ਸਰਕਾਰ ਕਿਸਾਨਾਂ ਤੇ ਪਸ਼ੂ ਪਾਲਕਾਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ। ਉਹਨਾਂ ਕਿਹਾ ਕਿ ਖੇਤੀ ਤੇ ਪਸ਼ੂ ਪਾਲਣ ਦੇ ਕਿਤੇ ਨੂੰ ਹੋਰ ਸੁਖਾਲਾ ਅਤੇ ਲਾਹੇਵੰਦ ਬਣਾਉਣ ਲਈ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਲਗਾਤਾਰ ਕਾਰਜ ਕੀਤੇ ਜਾ ਰਹੇ ਹਨ। ਇਸ ਮੌਕੇ ਤੇ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।



