ਹਰਿਆਣਾ ਵਿੱਚ ਬਣਨਗੇ ਨਵੇਂ ਜ਼ਿਲ੍ਹੇ, ਉੱਪਮੰਡਲ ਤੇ ਤਹਿਸੀਲਾਂ, ਕਮੇਟੀ ਦਾ ਗਠਨ

ਹਰਿਆਣਾ ਵਿੱਚ ਨਵੇਂ ਜ਼ਿਲ੍ਹੇ ਉਪ ਮੰਡਲ ਤੇ ਤਹਿਸੀਲਾਂ ਬਣਾਉਣ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧ ਵਿੱਚ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ 3 ਮਹੀਨੇ ਵਿੱਚ ਸਰਕਾਰ ਨੂੰ ਰਿਪੋਰਟ ਸੌਂਪੇਗੀ। ਇਸ ਕਮੇਟੀ ਦਾ ਪ੍ਰਧਾਨ ਕੈਬਨਿਟ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੂੰ ਬਣਾਇਆ ਗਿਆ ਹੈ। ਇਸ ਸੰਬੰਧ ਵਿੱਚ ਚੋਣਾਂ ਤੋਂ ਪਹਿਲਾਂ ਵੀ ਕਮੇਟੀ ਦਾ ਗਠਨ ਹੋਇਆ ਸੀ ਪਰ ਉਸ ਕਮੇਟੀ ਦੇ ਦੋ ਮੈਂਬਰ ਵਿਧਾਨ ਸਭਾ ਚੋਣਾਂ ਹਾਰ ਗਏ ਜਿਸ ਕਾਰਨ ਨਵੇਂ ਸਿਰੇ ਤੋਂ ਕਮੇਟੀ ਬਣਾਈ ਗਈ ਹੈ। ਹੁਣ ਫੇਰ ਹਰਿਆਣਾ ਵਿੱਚ ਨਵੇਂ ਜ਼ਿਲ੍ਹੇ ਉਪਮੰਡਲ ਤੇ ਤਹਿਸੀਲਾਂ ਬਣਾਉਣ ਨੂੰ ਲੈ ਕੇ ਕਵਾਇਦ ਸ਼ੁਰੂ ਕੀਤੀ ਜਾ ਚੁੱਕੀ ਹੈ। ਜੇਕਰ ਜਿਲੇ ਦੀ ਗੱਲ ਕਰੀਏ ਤਾਂ ਕਰਨਾਲ ਦੇ ਅਸੰਦ ਦੀ, ਸਰਸਾ ਦੇ ਡੱਬਵਾਲੀ, ਹਿਸਾਰ ਦੇ ਹਾਂਸੀ ਜਿੱਥੇ ਗੁਰੂਗ੍ਰਾਮ ਦੇ ਮਨੇਸਰ ਨੂੰ ਜਿਲਾ ਬਣਾਏ ਜਾਣ ਦੀ ਚਰਚਾ ਹੈ। ਕਿਉਂਕਿ ਹਾਂਸੀ ਤੇ ਡੱਬਵਾਲੀ ਪਹਿਲਾਂ ਹੀ ਪੁਲਿਸ ਜ਼ਿਲ੍ਹੇ ਹਨ।

CATEGORIES
Share This

COMMENTS

Wordpress (0)
Disqus (0 )
Translate