ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਖਿਡਾਰੀਆਂ ਦਾ ਵਧਾਇਆ ਹੌਂਸਲਾ,ਕਿਹਾ ਜਿੱਤ ਹਰ ਦੀ ਨਹੀਂ ਕਰਨੀ ਚਾਹੀਦੀ ਪ੍ਰਵਾਹ ਸਗੋਂ ਖੇਡ ਭਾਵਨਾ ਨਾਲ ਖੇਡਣਾ ਜਰੂਰੀ

ਹਰਿਆਣਾ ਕੁਸ਼ਤੀ ਦੰਗਲ ਦੇ ਖਿਡਾਰੀਆਂ ਨੂੰ ਵੰਡੇ ਇਨਾਮ

ਕੁਰੂਕਸ਼ੇਤਰ 12 ਦਸੰਬਰ।
ਕੁਰੂਕਸ਼ੇਤਰ ਵਿੱਚ ਅੱਜ ਕਰਵਾਏ ਗਏ ਹਰਿਆਣਾ ਕੁਸ਼ਤੀ ਦੰਗਲ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ਿਰਕਤ ਕੀਤੀ ਤੇ ਖਿਡਾਰੀਆਂ ਨੂੰ ਇਨਾਮ ਵੰਡੇ। ਇਸ ਮੌਕੇ ਤੇ ਉਨਾਂ ਖਿਡਾਰੀਆਂ ਦਾ ਹੌਸਲਾ ਵਧਾਉਂਦਿਆਂ ਤੇ ਖਿਡਾਰੀਆਂ ਦੇ ਭਲਾਈ ਲਈ ਆਪਣੇ ਸੰਕਲਪ ਪੱਤਰ ਅਨੁਸਾਰ ਹਰ ਖਿਡਾਰੀ ਨੂੰ 20 ਲੱਖ ਰੁਪਏ ਦਾ ਮੈਡੀਕਲ ਬੀਮਾ ਕਵਰ ਦੇਣ ਦਾ ਸੰਕਲਪ ਲਿਆ। ਇਸ ਮੌਕੇ ਤੇ ਰਾਜ ਪੱਧਰ ਤੇ ਹਰ ਸਾਲ ਤਿੰਨ ਵਧੀਆ ਅਖਾੜਿਆਂ ਨੂੰ ਕ੍ਰਮਵਾਰ 50 ਲੱਖ ਰੁਪਏ 30 ਲੱਖ ਰੁਪਏ ਤੇ 20 ਲੱਖ ਰੁਪਏ ਦੀ ਪ੍ਰੋਤਸਾਹਿਤ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ਤੇ ਵੀ ਤਿੰਨ ਸਭ ਤੋਂ ਵਧੀਆ ਅਖਾੜਿਆਂ ਨੂੰ ਕਰਮਵਾਰ 15,10 ਤੇ 5 ਲੱਖ ਰੁਪਏ ਦੀ ਰਾਸ਼ੀ ਵੀ ਦਿੱਤੀ ਜਾਵੇਗੀ। ਇਸ ਮੌਕੇ ਤੇ ਬੋਲਦਿਆਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਖੇਡ ਨੂੰ ਖਿਡਾਰੀਆਂ ਨੂੰ ਹਮੇਸ਼ਾ ਖੇਡ ਭਾਵਨਾ ਨਾਲ ਹੀ ਖੇਡਣਾ ਚਾਹੀਦਾ ਹੈ ਤੇ ਹਾਰ ਜਿੱਤ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਉਹਨਾਂ ਕਿਹਾ ਕਿ ਹਰਿਆਣੇ ਦੇ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦੇ ਦਮ ਤੇ ਪੂਰੇ ਵਿਸ਼ਵ ਵਿੱਚ ਹਰਿਆਣੇ ਦੇ ਨਾਮ ਨੂੰ ਚਮਕਾਇਆ ਹੈ। ਇਸ ਮੌਕੇ ਤੇ ਹਰਿਆਣਾ ਕੁਸ਼ਤੀ ਦੰਗਲ ਵਿੱਚ ਵੱਖ ਵੱਖ ਭਲਵਾਨਾਂ ਨੂੰ ਉਨਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ।

CATEGORIES
TAGS
Share This

COMMENTS

Wordpress (0)
Disqus (0 )
Translate