ਟਰੈਫਿਕ ਸਮੱਸਿਆ ਨੂੰ ਸੁਧਾਰਨ ਲਈ ਐਸ.ਐਸ.ਪੀ ਵੱਲੋਂ ਸ਼ਹਿਰ ਦਾ ਦੌਰਾ
ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਕੀਤੀ ਅਪੀਲ
ਸ੍ਰੀ ਮੁਕਤਸਰ ਸਾਹਿਬ 29 ਨਵੰਬਰ (ਬਿਕਰਮਜੀਤ ਸਿੰਘ )
ਸ਼੍ਰੀ ਤਸ਼ਾਰ ਗੁਪਤਾ ਆਈ.ਪੀ.ਐਸ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿੱਥੇ ਜ਼ਿਲ੍ਾ ਅੰਦਰ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ, ਉੱਥੇ ਲੋਕਾਂ ਨੂੰ ਟਰੈਫਿਕ ਸਮੱਸਿਆ ਨਾ ਆਵੇ ਇਸ ਦੇ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਸ੍ਰੀ ਤੁਸ਼ਾਰ ਗੁਪਤਾ ਆਈ.ਪੀ.ਐਸ ਵੱਲੋਂ ਟਰੈਫਿਕ ਸਮੱਸਿਆ ਨੂੰ ਸੁਧਾਰਨ ਲਈ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਦੌਰਾ ਕੀਤਾ ਗਿਆ, ਇਸ ਮੌਕੇ ਸ਼੍ਰੀ ਮਨਮੀਤ ਸਿੰਘ ਢਿੱਲੋ ਐਸ.ਪੀ(ਡੀ), ਸ੍ਰੀ ਸਤਨਾਮ ਸਿੰਘ ਡੀ.ਐਸ.ਪੀ ਸ੍ਰੀ ਮੁਕਤਸਰ ਸਾਹਿਬ, ਐਸ.ਆਈ ਸੁਖਦੇਵ ਸਿੰਘ ਜਿਲ੍ਾ ਟਰੈਫਿਕ ਇੰਚਾਰਜ, ਸ੍ਰੀ ਜਸਪ੍ਰੀਤ ਸਿੰਘ ਛਾਬੜਾ ਮੈਂਬਰ ਪੰਜਾਬ ਰਾਜ ਸੜਕ ਸੁਰੱਖਿਆ ਸਲਾਹਕਾਰ ਕਮੇਟੀ ਹਾਜ਼ਰ ਸਨ। ਇਸ ਮੌਕੇ ਐਸ.ਐਸ.ਪੀ ਜੀ ਵੱਲੋਂ ਬੱਸ ਅੱਡਾ, ਮੰਗੇ ਦਾ ਪੰਪ, ਮਸੀਤ ਵਾਲਾ ਚੌਂਕ, ਕੋਟਕਪੂਰਾ ਚੌਂਕ ਅਤੇ ਕੇਅਰ ਸਿੰਘ ਚੋਂਕ ਵਿਖੇ ਸ਼ਾਮ ਟਾਈਮ ਪਹੁੰਚ ਕੇ ਟਰੈਫਿਕ ਵਿਵਸਥਾ ਦਾ ਜਾਇਜ਼ਾ ਲਿਆ ਗਿਆ,
ਐਸ.ਐਸ.ਪੀ ਜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜ਼ਿਲ੍ਾ ਅੰਦਰ ਟਰੈਫਿਕ ਸਮੱਸਿਆ ਨੂੰ ਵੇਖਦੇ ਹੋਏ 10 ਹੋਰ ਟਰੈਫਿਕ ਪੁਲਿਸ ਮੁਲਾਜ਼ਮਾਂ ਵਿੱਚ ਵਾਧਾ ਕੀਤਾ ਗਿਆ ਹੈ, ਜਿਨਾਂ ਨੂੰ ਸ਼ਹਿਰ ਅੰਦਰੋਂ ਵੱਖ ਵੱਖ ਪੁਆਇੰਟਾਂ ਤੇ ਡਿਊਟੀਆਂ ਲਈ ਤਾਇਨਾਤ ਕੀਤਾ ਜਾਵੇਗਾ, ਉਹਨਾਂ ਦੱਸਿਆ ਕਿ ਸ਼ਹਿਰ ਅੰਦਰ ਤਿੰਨ ਥਾਵਾਂ ਤੇ ਮੰਗੇ ਦਾ ਪੰਪ, ਨੇੜੇ ਬੱਸ ਸਟੈਂਡ ਅਤੇ ਭਾਈ ਕੇਹਰ ਸਿੰਘ ਚੌਂਕ ਅੰਦਰ ਟਰੈਫਿਕ ਲਾਈਟਾਂ ਲਾਉਣ ਦਾ ਪ੍ਰਪੋਜਲ ਛੇਤੀ ਤਿਆਰ ਕਰਕੇ ਸਰਕਾਰ ਨੂੰ ਭੇਜਿਆ ਜਾ ਰਿਹਾ ਹੈ, ਇਸ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਾਜ਼ਾਰਾਂ ਅੰਦਰ ਖਰੀਦਦਾਰੀ ਕਰਦੇ ਸਮੇਂ ਆਪਣੇ ਵਹੀਕਲਾਂ ਨੂੰ ਸੜਕ ਤੋਂ ਦੂਰ ਪਾਰਕਿੰਗ ਵਾਲੀਆਂ ਥਾਵਾਂ ਤੇ ਹੀ ਪਾਰਕ ਕੀਤਾ ਜਾਵੇ। ਉਹਨਾਂ ਕਿਹਾ ਕਿ ਵਹੀਕਲ ਚਲਾਉਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਧੁੰਦ ਵਿੱਚ ਕਦੀ ਵੀ ਸ਼ੜਕ ਦੇ ਵਿਚਕਾਰ ਵਹੀਕਲ ਨਾ ਰੋੋਕੋ ਜਦੋਂ ਵਹੀਕਲ ਰੋਕਣਾ ਹੋਵੋ ਤਾਂ ਤੁਸੀ ਇੰਡੀਕੇਟਰ ਜਾਰੀ ਰੱਖੋਂ ਤੇ ਵਹੀਕਲ ਨੂੰ ਸੜਕ ਤੋਂ ਦੂਰ ਪਰਿਕਗ ਵਿਚ ਹੀ ਰੋੋਕੋ। ਧੁੰਦ ਵਿੱਚ ਵਹੀਕਲ ਚਲਾਉਂਦੇ ਸਮੇਂ ਲਾਇਟਾ ਚਲਾਂ ਕੇ ਰੱਖੋ। ਉਨ੍ਹਾਂ ਕਿਹਾ ਕਿ ਕਿਸੇ ਵੀ ਛੋਟੀ ਉਮਰ ਦੇ ਬੱਚੇ ਨੂੰ ਵਹੀਕਲ ਨਾ ਚਲਾਉਣ ਨੂੰ ਦਿੱਤਾ ਜਾਵੇ, ਦੋ ਪਹੀਆ ਵਾਹਨ ਚਲਾਉਦੇ ਸਮੇਂ ਹੈਲਮਟ ਦੀ ਵਰਤੋਂ ਜਰੂਰ ਕਰੋ।ਚਾਰ ਪਹੀਆ ਵਾਹਨ ਚਲਾਉਣ ਲੱਗਿਆ ਸੀਟ ਬੈਲਟ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਵਹੀਕਲ ਚਲਾਉਣ ਲੱਗਿਆ ਕਿਸੇ ਪ੍ਰਕਾਰ ਦਾ ਨਸ਼ਾ ਨਾ ਕਰੋਂ ਤੇ ਹਰ ਵਹੀਕਲ ਤੇ ਰਿਫਲੈਕਟਰ ਜਰੂਰ ਲਗਾਉ ਕਿਉਕਿ ਰਾਤ ਸਮੇਂ ਗੱਡੀਆ ਦਾ ਦਿਖਣਾ ਮੁਸ਼ਕਿਲ ਹੋ ਜਾਂਦਾ ਹੈ ਜੇਕਰ ਰਿਫਲੈਕਟਰ ਲੱਗੇ ਹੋਣਗੇ ਤਾਂ ਦੂਰੋ ਹੀ ਚਮਕ ਨਾਲ ਪਤਾ ਲੱਗ ਜਾਦਾ ਹੈ ਕਿ ਅੱਗੇ ਵਾਹਨ ਜਾ ਰਿਹਾ ਹੈ ਇਸ ਤਰਾਂ ਅਣਹੋਣੀ ਘਟਨਾ ਤੋਂ ਬਚਿਆ ਜਾ ਸਕਦਾ ਹੈ। ਵਹੀਕਲ ਦੀਆਂ ਲਾਇਟਾ ਹਮੇਸ਼ਾ ਲੋ ਬੀਮ ਵਿੱਚ ਚਲਾਓ ਜਿਸ ਕਰਕੇ ਸਾਹਮਣੇ ਆ ਰਿਹਾ ਵਹੀਕਲ ਪੂਰੀ ਤਰ੍ਹਾਂ ਦਿਖ ਸਕੇ। ਹੈਵੀ ਵਹੀਕਲਾਂ ਨੂੰ ਸ਼ਹਿਰ ਅੰਦਰ ਨਾ ਲੈ ਕੇ ਜਾਉ। ਜਲਦਬਾਜੀ ਵਿੱਚ ਵਹੀਕਲ ਨਾ ਚਲਾਉ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਕੋਈ ਵੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਾਡੇ ਹੈਲਪਲਾਈਨ ਨੰਬਰ 80549-42100 ਦੇ ਸਕਦੇ ਹੋ ਜਾਣਕਾਰੀ ਦੇਣ ਵਾਲਾ ਦਾ ਨਾਮ ਗੁਪਤ ਰੱਖਿਆ ਜਾਵੇਗਾ।



