ਨਵ ਜੰਮੇ ਬੱਚਿਆਂ ਦੀ ਮੌਤ ਦਾ ਵੱਡਾ ਕਾਰਨ ਨਿਮੋਨੀਆ,ਨਿਮੋਨੀਆ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਜਰੂਰੀ

ਕਪੂਰਥਲਾ 21 ਨਵੰਬਰ-ਸਿਹਤ ਵਿਭਾਗ ਵੱਲੋਂ ਪੂਰੇ ਪੰਜਾਬ ਭਰ ਵਿੱਚ ਨਿਊ ਬੋਰਨ ਵੀਕ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਵਿੱਖੇ ਮੈਡੀਕਲ ਅਫਸਰ ਡਾ.ਸਰਵਲੀਨ ਕੌਰ ਵੱਲੋਂ ਨਵ-ਜੰਮੇ ਬੱਚਿਆਂ ਦੀ ਜਾਂਚ ਕੀਤੀ ਗਈ ਅਤੇ ਮਾਪੀਆਂ ਨੂੰ ਨਵ-ਜੰਮੇਂ ਬੱਚਿਆਂ ਦੀ ਦੇਖ-ਭਾਲ, ਸਾਫ-ਸਫਾਈ, ਬਿਮਾਰੀਆਂ ਅਤੇ ਇੰਨਫੇਕਸ਼ਨ ਤੋਂ ਬਚਾਅ ਆਦਿ ਸੰਬੰਧੀ ਵਿਸਥਾਰ ਨਾਲ ਦੱਸਇਆ। ਇਸ ਮੌਕੇ ਡਾ.ਸਰਵਲੀਨ ਕੌਰ ਵੱਲੋਂ ਸਾਂਸ ਪ੍ਰੋਗਰਾਮ (ਸੋਸ਼ਲ ਅਵੇਅਰਨੈੱਸ ਐਂਡ ਐਕਸ਼ਨ ਟੂ ਨਿਊਟ੍ਰਲਾਈਜ ਨਿਮੋਨੀਆ) ਸੰਬੰਧੀ ਵਿਸਥਾਰ ਨਾਲ ਦੱਸਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨੂੰ ਚਲਾਉਣ ਦਾ ਮੁੱਖ ਉਦੇਸ਼ ਬੱਚਿਆਂ ਦੀਆਂ ਨਿਮੋਨੀਆ ਨਾਲ ਹੋਣ ਵਾਲੀਆਂ ਮੌਤਾਂ ਦੇ ਗ੍ਰਾਫ ਨੂੰ ਹੇਠਾਂ ਲੈ ਕੇ ਆਉਣਾ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਬੱਚੇ ਨੂੰ ਖੰਘ, ਜੁਕਾਮ ਦੇ ਨਾਲ ਤੇਜ਼ ਸਾਹ ਜਾਂ ਪਸਲੀ ਚਲਣ ਲਗੇ ਤਾਂ ਇਹ ਨਿਮੋਨੀਏ ਦੇ ਲੱਛਣ ਹਨ, ਇਨ੍ਹਾਂ ਹਲਾਤਾਂ *ਚ ਮਾਪੀਆਂ ਨੂੰ ਘਰੇਲੂ ਇਲਾਜ ਤਾਂ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਸਗੋਂ ਤੁਰੰਤ ਬੱਚੇ ਨੂੰ ਨੇੜਲੇ ਸਰਕਾਰੀ ਸਿਹਤ ਕੇਂਦਰ *ਚ ਲੈ ਕੇ ਜਾਣਾ ਚਾਹੀਦਾ ਹੈ। ਉਨ੍ਹਾਂ ਮਾਪਿਆਂ ਨੂੰ ਬੱਚਿਆਂ ਦਾ ਸੰਪੂਰਨ ਟੀਕਾਕਰਨ ਜਿਵੇਂ ਕਿ ਨਿਯੂਮੋਕੋਕਲ ਅਤੇ ਮੀਜ਼ਲਸ ਟੀਕਾਕਰਨ ਆਦਿ ਕਰਵਾਉਣਾ ਦਾ ਸੁਨੇਹਾ ਦਿੱਤਾ। ਉਨ੍ਹਾਂ ਮਾਵਾਂ ਨੂੰ ਨਵ-ਜੰਮੇ ਬੱਚੇ ਨੂੰ ਡਿੱਬਾ ਬੰਦ ਦੁੱਧ ਦੇਣ ਦੀ ਬਜਾਏ ਕੇਵਲ ਸਤਨਪਾਨ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬਲਾਕ ਐਕਸਟੇਂਸ਼ਨ ਐਜੁਕੇਟਰ ਮੋਨਿਕਾ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਨਿਮੋਨੀਆ ਤੋਂ ਬੱਚਣ ਲਈ ਬੱਚਿਆਂ ਨੂੰ ਸਤਨਪਾਨ ਕਰਵਾਉਣਾ, ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਸੰਪੁਰਣ ਆਹਾਰ ਦੇਣਾ, ਸਾਫ਼—ਸਫ਼ਾਈ ਦਾ ਧਿਆਨ ਰੱਖਣਾ, ਬੱਚਿਆਂ ਨੂੰ ਠੰਡ ਤੋਂ ਬਚਾਉਣਾ, ਅਤੇ ਸਮੇਂ ਸਿਰ ਨਿਮੋਨੀਆ ਦੀ ਪਹਿਚਾਣ ਕਰ ਯੋਗ ਇਲਾਜ ਕਰਨਾ ਲਾਜ਼ਮੀ ਹੈ। ਉਨਾਂ ਸਮੂਹ ਸੀ. ਐਚ. ਓਜ਼, ਏ. ਐਨ. ਐਮ, ਆਸ਼ਾ ਵਰਕਰਾਂ ਅਤੇ ਹੋਰ ਫਿਲਡ ਸਟਾਫ ਨੂੰ ਆਪੋ ਆਪਣੇ ਸਿਹਤ ਤੰਦੁਰਸਤ ਕੇਂਦਰਾਂ ‘ਚ ਆਉਦੇਂ ਮਾਪੀਆਂ ਅਤੇ ਮਰੀਜਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਕਿਹਾ ਤਾਂ ਜੋ ਜ਼ਮੀਨੀ ਪੱਧਰ ‘ਤੇ ਲੋਕਾਂ ‘ਚ ਨਿਮੋਨੀਏ ਪ੍ਰਤੀ ਵਧੇਰੇ ਜਾਗਰੂਕਤਾ ਲਿਆਈ ਜਾ ਸਕੇ।

CATEGORIES
Share This

COMMENTS

Wordpress (0)
Disqus (0 )
Translate