41ਵੀਂ ਜਿਲ੍ਹਾ ਸੀਨੀਅਰ ਫੁੱਟਬਾਲ ਚੈਪੀਅਨਸਿ਼ਪ 2022—23 ਅਧੀਨ ਖੇਡਿਆ ਗਿਆ ਫਾਇਨਲ ਫੁੱਟਬਾਲ ਮੈਚ

ਜਗਦੀਪ ਸਿੰਘ ਕਾਕਾ ਬਰਾੜ ਐੱਮ.ਐੱਲ.ਏ ਸ੍ਰੀ ਮੁਕਤਸਰ ਸਾਹਿਬ ਨੇ ਮੁੱਖ ਮਹਿਮਾਨ ਵਜੋ ਕੀਤੀ ਸ਼ਿਰਕਤ

ਚੈਪੀਅਨਸਿ਼ਪ ਦੌਰਾਨ ਪਿੰਡ ਭੰਗਚੜੀ ਦੀ ਟੀਮ ਰਹੀ ਜੇਤੂ

ਸ੍ਰੀ ਮੁਕਤਸਰ ਸਾਹਿਬ 20 ਦਸੰਬਰ

                   ਜਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਅਤੇ ਖੇਡ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ 5 ਦਸੰਬਰ  ਤੋ 19 ਦਬੰਬਰ ਤੱਕ ਜਿਲ੍ਹਾ ਫੁੱਟਬਾਲ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਵੱਲੋ 41ਵੀਂ ਜਿਲ੍ਹਾ ਸੀਨੀਅਰ ਫੁੱਟਬਾਲ ਚੈਪੀਅਨਸਿ਼ਪ 2022—23 ਦੀ ਸੁ਼ਰੂਆਤ ਗੁਰੂ ਗੋਬਿੰਦ ਸਿੰਘ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਗਈ।ਇਸ ਚੈਪੀਅਨਸਿ਼ਪ ਵਿੱਚ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ 18 ਟੀਮਾਂ ਨੇ ਭਾਗ ਲਿਆ।ਜਿਸ ਦੌਰਾਨ ਚੈਪੀਅਨਸਿ਼ਪ ਦੇ ਅਖੀਰਲੇ ਦਿਨ ਅੱਜ ਖਿਡਾਰੀਆਂ ਦੀ ਹੌਸਲਾ ਅਫਜਾਈ ਲਈ ਸ੍ਰ: ਜਗਦੀਪ ਸਿੰਘ ਕਾਕਾ ਬਰਾੜ ਐੱਮ.ਐੱਲ.ਏ ਸ੍ਰੀ ਮੁਕਤਸਰ ਸਾਹਿਬ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ।

                    ਉਨ੍ਹਾਂ ਇਸ ਚੈਪੀਅਨਸਿ਼ਪ ਵਿੱਚ ਭਾਗ ਲੈਣ ਆਈਆਂ ਫੁੱਟਬਾਲ ਟੀਮਾਂ ਦੇ ਖਿਡਾਰੀਆਂ ਨੂੰ ਸੁਭਕਾਮਨਾਵਾਂ ਦਿੱਤੀਆਂ ਅਤੇ ਵੱਧ ਤੋ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।

                     ਇਸ ਮੌਕੇ ਸ੍ਰ: ਸ਼ਮਸੇ਼ਰ ਸਿੰਘ ਪ੍ਰਧਾਨ ਜਿਲ੍ਹਾ ਫੁੱਟਬਾਲ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਨੇ ਫੁੱਟਬਾਲ ਖੇਡ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੁੱਟਬਾਲ ਗੇਮ ਖੇਡਣ ਵਿੱਚ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੂਰੇ ਪੰਜਾਬ ਪੱਧਰ ਤੇ ਦੂਸਰਾ ਸਥਾਨ ਰੱਖਦਾ ਹੈ। ਕਿਉਕਿ ਜਿਲ੍ਹੇ ਦੇ ਲਗਭਗ 45 ਪਿੰਡਾਂ ਵਿੱਚ ਇਹ ਖੇਡ ਖੇਡੀ ਜਾਂਦੀ ਹੈ। ਉਨ੍ਹਾਂ ਆਪਣੇ ਭਾਸ਼ਣ ਦੌਰਾਨ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਖੇਡ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਵੱਧ ਤੋ ਵੱਧ ਸਹਿਯੋਗ ਦੇਣ ਤਾਂ ਜੋ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਨਾਮ ਖੇਡ ਜਗਤ ਵਿੱਚ ਹੋਰ ਰੋਸ਼ਨ ਹੋ ਸਕੇ।

                       ਇਸ ਚੈਪੀਅਨਸਿ਼ਪ ਵਿੱਚ ਪਿੰਡ ਭੰਗਚੜੀ ਦੀ ਟੀਮ ਵੱਲੋਂ ਆਪਣੀ ਖੇਡ ਦਾ ਚੰਗਾ ਪ੍ਰਦਰਸ਼ਣ ਕਰਦੇ ਹੋਏ ਪਹਿਲਾ ਸਥਾਨ ਹਾਸਿਲ ਕੀਤਾ, ਦੂਸਰਾ ਸਥਾਨ ਪਿੰਡ ਫੂਲੇਵਾਲਾ ਦੀ ਟੀਮ ਨੇ ਹਾਸਿਲ ਕੀਤਾ ਅਤੇ ਤੀਸਰਾ ਸਥਾਨ ਪਿੰਡ ਉਦੇਕਰਨ ਦੀ ਟੀਮ ਨੇ ਹਾਸਿਲ ਕੀਤਾ।

                        ਜਿਲ੍ਹਾ ਪ੍ਰਸ਼ਾਸਨ ਵੱਲੋ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਿਲ ਕਰਨ ਵਾਲੀਆਂ ਜੇਤੂ ਟੀਮਾਂ ਨੂੰ ਕ੍ਰਮਵਾਰ 21000/ਰੁ:,17000/ਰੁ:,13000/ਰੁ: ਦੀ ਰਾਸ਼ੀ ਦੇ ਚੈੱਕ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।

                          ਇਸ ਮੌਕੇ ਪਰਮਿੰਦਰ ਸਿੰਘ ਜਿਲ੍ਹਾ ਖੇਡ ਅਫਸਰ, ਫਰੀਦਕੋਟ, ਅਨਿੰਦਰਵੀਰ ਕੌਰ ਬਰਾੜ  ਜਿਲ੍ਹਾ ਖੇਡ ਅਫਸਰ, ਸ੍ਰੀ ਮੁਕਤਸਰ ਸਾਹਿਬ, ਸ਼ਮਸੇ਼ਰ ਸਿੰਘ ਪ੍ਰਧਾਨ ਜਿਲ੍ਹਾ ਫੁੱਟਬਾਲ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ,  ਜਗਦੇਵ ਸਿੰਘ ਬਾਂਮ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ,  ਸੀਨੀਅਰ ਉਪ—ਪ੍ਰਧਾਨ ਪਰਮਵੀਰ ਸਿੰਘ ਭੰਡਾਰੀ ਜਿਲ੍ਹਾ ਫੁੱਟਬਾਲ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ,  ਜਨਰਲ ਸਕੱਤਰ  ਜਸਵਿੰਦਰ ਸਿੰਘ ਭੁੱਲਰ ਜਿਲ੍ਹਾ ਫੁੱਟਬਾਲ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ, ਰਣਵੀਰ ਸਿੱਧੂ, ਹਰਨੇਕ ਸਿੰਘ ਬੁੱਟਰ, ਦਰਸ਼ਨ ਸਿੰਘ, ਗੁਰਮੇਲ ਸਿੰਘ, ਸੁਖਪਾਲ ਸਿੰਘ ਫੱਤਣਵਾਲਾ, ਲਾਡੀ ਹੇਅਰ,ਵਰਿੰਦਰਪਾਲ ਸਿੰਘ, ਜਗਮੀਤ ਸਿੰਘ ਰਿੰਪਾ, ਜਸਵਿੰਦਰ ਸਿੰਘ ਡੀ ਼ਪੀ ਼ਈ, ਹਰਨੇਕ ਸਿੰਘ ਬੁੱਟਰ, ਮਹਿੰਦਰ ਕੁਮਾਰ ਡੀ ਼ਪੀ ਼ਈ ,  ਅਤੇ ਖੇਡ ਵਿਭਾਗ ਸ੍ਰੀ ਮੁਕਤਸਰ ਸਾਹਿਬ ਦਾ ਸਮੂਹ ਸਟਾਫ ਹਾਜਿਰ ਸੀ।

CATEGORIES
TAGS
Share This

COMMENTS

Wordpress (0)
Disqus (0 )
Translate