ਪੰਚਾਇਤੀ ਚੋਣਾਂ ਵਿੱਚ ਭਰਾ ਲਈ ਕਨੇਡਾ ਤੋਂ ਚੋਣ ਪ੍ਰਚਾਰ ਕਰਨ ਪਹੁੰਚੇ ਕਾਕਾ ਧਾਲੀਵਾਲ

ਅਬੋਹਰ 16 ਅਕਤੂਬਰ। ਪੰਚਾਇਤੀ ਚੋਣਾਂ ਵਿੱਚ ਵਿਦੇਸ਼ੀ ਧਰਤੀ ਤੇ ਰਹਿੰਦੇ ਪੰਜਾਬੀਆਂ ਦਾ ਮੋਹ ਵੀ ਆਪਣੇ ਪੰਜਾਬ ਵਿੱਚ ਰਹਿੰਦੇ ਪਰਿਵਾਰਿਕ ਮੈਂਬਰਾਂ ਲਈ ਖੁੱਲ ਕੇ ਸਾਹਮਣੇ ਆਇਆ। ਬੱਲੂਆਣਾ ਵਿਧਾਨ ਸਭਾ ਹਲਕੇ ਦੇ ਪਿੰਡ ਬੁਰਜ ਮੁਹਾਰ ਕਲੋਨੀ ਤੋਂ ਸਰਪੰਚੀ ਦੇ ਉਮੀਦਵਾਰ ਐਡਵੋਕੇਟ ਅਮਨਦੀਪ ਸਿੰਘ ਬੱਬੂ ਧਾਲੀਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਕਨੇਡਾ ਰਹਿੰਦੇ ਉਹਨਾਂ ਦੇ ਭਰਾ ਗੁਰਵਿੰਦਰ ਸਿੰਘ ਕਾਕਾ ਧਾਲੀਵਾਲ ਵਿਸ਼ੇਸ਼ ਤੌਰ ਤੇ ਪਿੰਡ ਪਹੁੰਚੇ। ਸਾਰੀ ਚੋਣ ਮੁਹਿੰਮ ਦੌਰਾਨ ਉਹਨ੍ਾਂ ਨੇ ਪੂਰਾ ਜ਼ੋਰ ਲਾ ਕੇ ਚੋਣ ਪ੍ਰਚਾਰ ਕੀਤਾ। ਜਿਸ ਸਦਕਾ ਅਮਨਦੀਪ ਸਿੰਘ ਬੱਬੂ ਧਾਲੀਵਾਲ 380 ਵੋਟਾਂ ਨਾਲ ਜਿੱਤ ਪ੍ਰਾਪਤ ਕਰਕੇ ਸਰਪੰਚ ਬਣੇ। ਗੁਰਵਿੰਦਰ ਸਿੰਘ ਕਾਕਾ ਧਾਲੀਵਾਲ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਸਾਡੇ ਪਰਿਵਾਰ ਨੂੰ ਇੱਕ ਵਾਰ ਫਿਰ ਸੇਵਾ ਦਾ ਮੌਕਾ ਲੋਕਾਂ ਵੱਲੋਂ ਜੋ ਦਿੱਤਾ ਗਿਆ ਹੈ ਅਸੀਂ ਲੋਕਾਂ ਦੀਆਂ ਉਮੀਦਾਂ ਤੇ ਪੂਰੀ ਤਰ੍ਹਾਂ ਖਰੇ ਉਤਰਾਂਗੇ। ਜੋ ਵਾਅਦੇ ਲੋਕਾਂ ਨਾਲ ਕੀਤੇ ਹਨ ਉਹ ਹਰ ਹਾਲਤ ਪੂਰੇ ਕਰਾਂਗੇ। ਇਸ ਮੌਕੇ ਤੇ ਨਵਦੀਪ ਸਿੰਘ ਧਾਲੀਵਾਲ ਨੇ ਵੀ ਆਪਣੇ ਚਾਚੇ ਅਮਨਦੀਪ ਸਿੰਘ ਬੱਬੂ ਧਾਲੀਵਾਲ ਤੇ ਗੁਰਵਿੰਦਰ ਸਿੰਘ ਕਾਕਾ ਧਾਲੀਵਾਲ ਨੂੰ ਜਿੱਤ ਦੀ ਵਧਾਈ ਦਿੱਤੀ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।

CATEGORIES
Share This

COMMENTS

Wordpress (0)
Disqus (0 )
Translate