30 ਸਤੰਬਰ, 1 ਅਤੇ 4 ਅਕਤੂਬਰ ਨੂੰ ਹੀ ਨਾਮਜਗੀਆਂ ਭਰੀਆਂ ਜਾਣਗੀਆਂ-ਸੁਭਾਸ਼ ਚੰਦਰ

ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਨਾਮਜਗੀਆਂ ਭਰਨ ਵਾਲੀਆਂ ਥਾਂਵਾਂ ਦਾ ਦੌਰਾ

ਫਾਜ਼ਿਲਕਾ, 27 ਸਤੰਬਰ:
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੁਭਾਸ਼ ਚੰਦਰ ਨੇ ਅੱਜ ਪੰਚਾਇਤ ਚੋਣਾਂ ਦੀ ਤਿਆਰੀ ਸਬੰਧੀ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਫਾਜਿਲ਼ਕਾ ਸਮੇਤ ਵੱਖ ਵੱਖ ਥਾਂਵਾਂ ਤੇ ਨਾਮਜਦਗੀ ਭਰਨ ਲਈ ਨਿਰਧਾਰਤ ਥਾਂਵਾਂ ਦਾ ਦੌਰਾ ਕਰਕੇ ਸੁਰਿੱਖਿਆ ਅਤੇ ਹੋਰ ਪ੍ਰਬੰਧਾਂ ਦਾ ਮੁਆਇਨਾ ਕੀਤਾ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਾਮਜ਼ਦਗੀਆਂ 4 ਅਕਤੂਬਰ ਤੱਕ ਹੋਣਗੀਆਂ, ਨਾਮਜ਼ਦਗੀ ਦਾ ਸਮਾਂ ਸਵੇਰੇ 11 ਵਜੇ ਤੋਂ ਬਾਅਦ ਦੁਪਿਹਰ 3 ਵਜੇ ਤੱਕ ਹੋਵੇਗਾ। ਇੱਥੇ ਉਨ੍ਹਾਂ ਨੇ ਇਹ ਵੀ ਸੱਪ਼ਸਟ ਕੀਤਾ ਕਿ ਮਿਤੀ 28 ਸਤੰਬਰ ਨੂੰ ਸਰਕਾਰੀ ਛੁੱਟੀ, 29 ਸਤੰਬਰ ਨੂੰ ਐਤਵਾਰ ਦੀ ਛੁੱਟੀ, 2 ਅਤੇ 3 ਅਕਤੂਬਰ ਨੂੰ ਸਰਕਾਰੀ ਛੁੱਟੀ ਹੋਣ ਕਾਰਨ ਇੰਨ੍ਹਾਂ ਦਿਨਾਂ ਨੂੰ ਨਾਮਜਦਗੀਆਂ ਨਹੀਂ ਹੋ ਸਕਣਗੀਆਂ। ਇਸ ਤਰਾਂ 27 ਸਤੰਬਰ ਤੋਂ ਬਾਅਦ 30 ਸਤੰਬਰ, 1 ਅਕਤੂਬਰ ਅਤੇ 4 ਅਕਤੂਬਰ ਨੂੰ ਹੀ ਨਾਮਜਦਗੀ ਪਰਚੇ ਭਰੇ ਜਾ ਸਕਣਗੇ ਅਤੇ ਛੂੱਟੀਆਂ ਵਾਲੇ ਦਿਨ ਨਾਮਜਦਗੀ ਪਰਚੇ ਦਾਖਲ ਨਹੀਂ ਹੋ ਸਕਣਗੇ। ਇਸ ਲਈ ਚੋਣਾਂ ਲੜਨ ਦੇ ਇੱਛੁਕ ਊਮੀਦਵਾਰ ਇਸ ਤੱਥ ਨੂੰ ਧਿਆਨ ਵਿਚ ਰੱਖਣ। ਉਨ੍ਹਾਂ ਇਹ ਵੀ ਦੱਸਿਆ ਕਿ 5 ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ 7 ਅਕਤੂਬਰ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। 15 ਅਕਤੂਬਰ ਨੂੰ ਵੋਟਿੰਗ ਪ੍ਰਕਿਰਿਆ ਹੋਵੇਗੀ।
ਵਧੀਕ ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਅਬੋਹਰ ਅਤੇ ਖੂਈਆਂ ਸਰਵਰ ਬਲਾਕ ਦੀਆਂ ਨਾਮਜਦਗੀਆਂ ਪਟਵਾਰ ਹਾਲ ਤਹਿਸੀਲ ਕੰਪਲੈਕਸ ਅਬੋਹਰ ਵਿਖੇ ਜਮਾਂ ਹੋਣਗੀਆਂ। ਬਲਾਕ ਫਾਜਿਲ਼ਕਾ ਦੀਆਂ ਨਾਮਜਦਗੀਆਂ ਐਮਆਰ ਕਾਲਜ ਫਾਜ਼ਿਲਕਾ ਵਿਖੇ ਜਮਾਂ ਹੋਣਗੀਆਂ। ਜਲਾਲਾਬਾਦ ਬਲਾਕ ਦੀਆਂ ਨਾਮਜਦਗੀਆਂ ਸਰਕਾਰੀ ਕਾਲਜ ਜਲਾਲਾਬਾਦ ਵਿਖੇ ਅਤੇ ਅਰਨੀਵਾਲਾ ਬਲਾਕ ਦੀਆਂ ਨਾਮਜਦਗੀਆਂ,ਕਮਿਊਨਿਟੀ ਹਾਲ, ਨਗਰ ਪੰਚਾਇਤ ਅਰਨੀਵਾਲਾ ਵਿਖੇ ਜਮਾਂ ਹੋਣਗੀਆਂ।

CATEGORIES
Share This

COMMENTS

Wordpress (0)
Disqus (0 )
Translate