ਗੁਰੂ ਨਾਨਕ ਖਾਲਸਾ ਕਾਲਜ ਅਬੋਹਰ ਵਿਖੇ NSS ਦਿਵਸ ਮਨਾਇਆ ਗਿਆ
ਅਬੋਹਰ 25 ਸਤੰਬਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਸਰਕਾਰ ਦੀ ਸਰਪ੍ਰਸਤੀ ਹੇਠ ਅਤੇ ਕਾਲਜ ਪ੍ਰਿੰਸੀਪਲ ਡਾ. ਰੁਪਿੰਦਰ ਕੌਰ ਦੀ ਯੋਗ ਅਗਵਾਈ ਵਿੱਚ ਕਾਲਜ ਦੇ ਐਨ.ਐਸ.ਐਸ. ਵਿਭਾਗ ਵੱਲੋਂ ਐਨ.ਐਸ.ਐਸ. ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਡਾ. ਜਗਪਾਲ ਸਿੰਘ ਸਾਬਕਾ ਪ੍ਰੋ. ਵਾਈਸ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਨੇ ਵਿਦਿਆਰਥੀਆਂ ਨੂੰ ਆਪਣੇ ਸੰਬੋਧਨ ਵਿੱਚ ਐਨ.ਐਸ.ਐਸ ਦੇ ਸ਼ਾਨਦਾਰ ਤੇ ਮਾਣਮੱਤੇ ਇਤਿਹਾਸ ਤੇ ਚਾਨਣ ਪਾਉਂਦਿਆਂ ਦੱਸਿਆ ਕਿ ਪਹਿਲੀ ਵਾਰ 24 ਸਤੰਬਰ, 1969 ਨੂੰ ਰਾਸ਼ਟਰੀ ਸੇਵਾ ਯੋਜਨਾ ਸਥਾਪਿਤ ਕੀਤਾ ਗਿਆ ਸੀ, ਉਸ ਸਮੇਂ ਤੋਂ ਹੀ ਇਹ ਦਿਵਸ ਨਿਰੰਤਰ ਹਰ ਸਾਲ 24 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਸ਼ਖਸ਼ੀਅਤ ਅਤੇ ਚਰਿੱਤਰ ਨੂੰ ਵਿਕਸਿਤ ਕਰਨਾ ਹੈ ਅਤੇ ਉਹਨਾਂ ਨੂੰ ਦੇਸ਼ ਦੀ ਸੇਵਾ ਪ੍ਰਤਿ ਜਾਗਰੂਕ ਕਰਨਾ ਹੈ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਰੁਪਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੰਸਥਾ ਸਾਰੇ ਮੌਜੂਦਾ ਅਤੇ ਸਾਬਕਾ ਐਨ.ਐਸ.ਐਸ ਵਾਲੰਟੀਅਰਜ਼ ਨੂੰ ਸਲਾਮ ਕਰਦੀ ਹੈ ਜੋ ਸਾਡੇ ਸਮਾਜ ਦੀ ਬੇਹਤਰੀ ਲਈ ਨਿਰਸੁਆਰਥ ਯੋਗਦਾਨ ਪਾ ਰਹੇ ਹਨ। ਇਸ ਮੌਕੇ ਸਟਾਫ ਤੇ ਵਿਦਿਆਰਥੀਆਂ ਵੱਲੋਂ ਸਾਂਝੇ ਤੌਰ ਤੇ ਪੌਦਾਰੋਪਣ ਵੀ ਕੀਤਾ ਗਿਆ। ਇਸ ਅਵਸਰ ਤੇ ਕਾਲਜ ਦੇ ਐਨ.ਐਸ.ਐਸ. ਇੰਚਾਰਜ ਡਾ. ਬਬੀਤਾ ਖੈਰਵਾ (ਲੜਕੀਆਂ) ਅਤੇ ਪ੍ਰੋ. ਓਪਲ ਸਿੰਘ ਹੇਅਰ (ਲੜਕੇ), ਸਮੇਤ ਸਮੂਹ ਕਾਲਜ ਸਟਾਫ ਅਤੇ ਕਾਲਜ ਵਿਿਦਆਰਥੀ ਹਾਜ਼ਰ ਸਨ।