ਜਿਲ੍ਹਾ ਸਿਹਤ ਅਫ਼ਸਰ ਡਾ. ਰਾਜੀਵ ਪਰਾਸ਼ਰ ਨੇ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਦੇ ਕੰਮਕਾਜ ਦਾ ਲਿਆ ਜਾਇਜ਼ਾ
ਦੌਰੇ ਦੌਰਾਨ ਦਾਖਲ ਮਰੀਜ਼ਾ ਨਾਲ ਵੀ ਕੀਤੀ ਗੱਲਬਾਤ
ਡੇਂਗੂ ਸੰਬੰਧੀ ਵੱਧ ਤੋਂ ਵੱਧ ਕੀਤੀਆਂ ਜਾਣ ਜਾਗਰੂਕਤਾ ਗਤੀਵਿਧੀਆਂ-ਰਾਜੀਵ ਪਰਾਸ਼ਰ
ਕਪੂਰਥਲਾ 19 ਸਤੰਬਰ। ਸਿਵਲ ਸਰਜਨ ਕਪੂਰਥਲਾ ਡਾ. ਰੀਚਾ ਭਾਟੀਆ ਜੀ ਦੇ ਹੁਕਮਾਂ ਅਨੁਸਾਰ ਅੱਜ ਡਾ. ਰਾਜੀਵ ਪਰਾਸ਼ਰ ਜ਼ਿਲ੍ਹਾ ਸਿਹਤ ਅਫਸਰ ਕਪੂਰਥਲਾ ਵੱਲੋਂ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰਾਨ ਡਾ. ਰਾਜੀਵ ਪਰਾਸ਼ਰ ਵੱਲੋਂ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਦੇ ਵੱਖ-ਵੱਖ ਵਿਭਾਗਾ ਐਮਰਜੈਂਸੀ, ਫਾਰਮੇਸੀ, ਲੈਬ, ਵਾਰਡ, ਡੇਂਗੂ ਵਾਰਡ, ਲੇਬਰ ਰੂਮ ਅਤੇ ਆਮ ਆਦਮੀ ਕਲੀਨਿੱਕ ਢਿੱਲਵਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਇਸ ਮੌਕੇ ਮਰੀਜ਼ਾਂ ਨੂੰ ਸਿਹਤ ਕੇਂਦਰ ‘ਚ ਉਪਲਬਧ ਦਵਾਇਆਂ ਹੀ ਲਿੱਖਣ ਦੀ ਹਦਾਇਤ ਕੀਤੀ ਅਤੇ ਬਾਹਰਲੀ ਦਵਾਈ ਲਿਖਣ ਤੋਂ ਸਖਤ ਮਨਾਹੀ ਕੀਤੀ। ਉਨ੍ਹਾਂ ਫਾਰਮੇਸੀ ਵਿਭਾਗ ਵਿੱਚ ਰੱਖੀ ਦਵਾਇਆਂ ਦੀ ਮਿਆਦ ਚੈਕ ਕੀਤੀ ਅਤੇ ਸਟਾਫ ਨੂੰ ਬਾਓ ਮੈਡੀਕਲ ਵੈਸਟ ਸੰਬੰਧੀ ਦਿਸ਼ਾ ਨਿਰਦੇਸ਼ਾ ਦੀ ਲਾਜ਼ਮੀ ਤੌਰ ‘ਤੇ ਪਾਲਣਾ ਕਰਨ ਦੀ ਹਦਾਇਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਸਮੂਹ ਸਟਾਫ ਨੂੰ ਸਿਹਤ ਸਹੂਲਤਾਂ ਨੂੰ ਜ਼ਮੀਨੀ ਪੱਧਰ ਤੱਕ ਪਹੁਚਾਉਣ ਲਈ ਯੋਗ ਉਪਰਾਲੇ ਕਰਨ ਲਈ ਪ੍ਰੋਤਸਾਹਿਤ ਕੀਤਾ। ਡੇਂਗੂ ਸਰਵੇ, ਡੇਂਗੂ ਜਾਗਰੂਕਤਾ ਗਤੀਵਿਧੀਆਂ, ਕੋਟਪਾ ਐਕਟ ਤਹਿਤ ਚਲਾਨ ਅਤੇ ਤੰਬਾਕੂ ਰੋਕਥਾਮ ਗਤੀਵਿਧੀਆਂ ਵੱਧ ਤੋਂ ਵੱਧ ਕਰਨ ਲਈ ਕਿਹਾ। ਇਸ ਦੌਰਾਨ ਡਾ.ਰਾਜੀਵ ਪਰਾਸ਼ਰ ਵੱਲੋਂ ਵਿਸ਼ੇਸ਼ ਤੌਰ ‘ਤੇ ਵਾਰਡ ਵਿੱਚ ਦਾਖਲ ਮਰੀਜ਼ਾ ਨਾਲ ਗੱਲਬਾਤ ਕੀਤੀ ਗਈ ਜਿਸ ਉਪਰੰਤ ਮਰੀਜ਼ਾ ਵੱਲੋਂ ਇਲਾਜ ਤਸਲੀਬਖਸ਼ ਪਾਇਆ ਗਿਆ। ਉਨ੍ਹਾਂ ਦਫਤਰੀ ਰਿਕਾਰਡ ਪੂਰੀ ਤਰ੍ਹਾਂ ਅਪ ਟੂ ਡੇਟ ਰੱਖਣ ਦੀ ਵੀ ਹਦਾਇਤ ਕੀਤੀ। ਇਸ ਦੌਰਾਨ ਮੈਡੀਕਲ ਅਫਸਰ ਡਾ. ਸਰਵਲੀਨ ਕੌਰ, ਬੀ.ਈ.ਈ ਮੋਨਿਕਾ, ਨਰਸਿੰਗ ਸਿਸਟਰ ਸੁਰਜੀਤ ਕੌਰ, ਸਟਾਫ ਨਰਸ, ਲੈਬ ਟੈਕਨਿਸ਼ਿਯਨ,ਫਾਰਮੇਸੀ ਅਫਸਰ ਆਦਿ ਸਮੂਹ ਸਟਾਫ ਹਾਜ਼ਰ ਸਨ।