ਹਲਕਾ ਬੱਲੂਆਣਾ ਦੇ ਪਿੰਡ ਬਿਸ਼ਨਪੁਰਾ ਵਿਖੇ ਆਮ ਆਦਮੀ ਪਾਰਟੀ ਨੂੰ ਪੂਰੀ ਪੰਚਾਇਤ ਨੇ ਦਿੱਤਾ ਸਮਰਥਨ
ਬੱਲੂਆਣਾ 02 ਸਤੰਬਰ
ਹਲਕਾ ਬੱਲੂਆਣਾ ਦੇ ਪਿੰਡ ਬਿਸ਼ਨਪੁਰਾ ਵਿਖੇ ਆਮ ਆਦਮੀ ਪਾਰਟੀ ਨੂੰ ਮਿਲਿਆ ਸਮਰਥਨ ਅਕਾਲੀ ਦਲ ਛੱਡ ਕੇ ਸਾਰੀ ਪੰਚਾਇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਈ |ਇਸ ਮੌਕੇ ਵਿਨੋਦ ਬੋਲਾਂ ਜੀ,ਜਗਦੀਸ਼ ਬੋਲਾ, ਸਤਯਾਦੇਵ ਬੋਲਾ, ਸ਼ੁਭਕਰਨ ਬੋਲਾ, ਸੁਧੀਰ ਬੋਲਾ, ਰਾਜਿੰਦਰ ਸਹਾਰਨ, ਵੇਦ ਪ੍ਰਕਾਸ਼ ਸਰਪੰਚ, ਸਤਪਾਲ ਮੈਂਬਰ, ਬਲਵਿੰਦਰ ਸਿੰਘ, ਗੁਰਚਰਨ ਸਿੰਘ, ਨਵੀਨ ਮੈਂਬਰ, ਸਤਪਾਲ ਮੈਬਰ, ਅਸ਼ੋਕ ਕੁਮਾਰ ਭਾਦੂ, ਸ਼ਿਵ ਕੁਮਾਰ, ਸੁਰਿੰਦਰ ਧਾਰਨਿਆ, ਨਰਿੰਦਰ ਕੁਮਾਰ ਸਿਆਗ, ਸੁਨਿਦਰ ਸਿੰਘ, ਰਵਿੰਦਰ ਕੁਮਾਰ ਢੇਲੁ, ਅਕਸ਼ੈ ਬਿਸ਼ਨੋਈ, ਸ਼ੁਸ਼ੀਲ ਕੁਮਾਰ, ਸ਼ਿਵਰਾਜ ਸਿੰਘ, ਰਾਹੁਲ ਧਾਰਨਿਆ ਅਕਾਲੀ ਦਲ ਬਾਦਲ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।
ਇਸ ਮੌਕੇ ਬਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਸਮੁੱਚੀ ਪੰਚਾਇਤ ਦਾ ਪਾਰਟੀ ਵਿਚ ਆਉਣ *ਤੇ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਪੰਚਾਇਤ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪਾਰਟੀ ਦੇ ਵਾਧੇ ਨਾਂਲ ਹਲਕੇ ਦਾ ਹੋਰ ਬਿਹਤਰ ਤਰੀਕੇ ਨਾਲ ਵਿਕਾਸ ਹੋ ਸਕੇਗਾ। ਉਨ੍ਹਾਂ ਕਿਹਾ ਕਿ ਪੰਚਾਇਤ ਦੇ ਪਾਰਟੀ ਵਿਚ ਸ਼ਾਮਿਲ ਹੋਣ ਨਾਂਲ ਪਾਰਟੀ ਦਾ ਕੱਦ ਵਧਿਆ ਹੈ।
ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਪਿੰਡ ਵਾਸੀਆਂ ਨਾਲ ਲੋਕ ਮਿਲਣੀ ਕੀਤੀ ਗਈ ਅਤੇ ਪਿੰਡ ਵਾਸੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਜੋ ਕਿ ਲੋਕਾਂ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਾਹਿਬਾਨ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਮੌਜੂਦ ਸੀ।



