ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਨੇ ਆਪਣਾ ਉੱਤਰਾਧਿਕਾਰੀ ਐਲਾਨਿਆ,ਜਸਦੀਪ ਸਿੰਘ ਗਿੱਲ ਹੋਣਗੇ ਨਵੇਂ ਡੇਰਾ ਮੁਖੀ
ਚੰਡੀਗੜ 2 ਸਤੰਬਰ। ਡੇਰਾ ਬਿਆਸ ਨਾਲ ਜੁੜੇ ਸ਼ਰਧਾਲੂਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਵੱਲੋਂ ਆਪਣੇ ਉੱਤਰਾਧਿਕਾਰੀ ਦਾ ਅਚਨਚੇਤ ਐਲਾਨ ਕਰ ਦਿੱਤਾ ਗਿਆ ਹੈ। ਜਿਸ ਤਹਿਤ ਜਸਦੀਪ ਸਿੰਘ ਗਿੱਲ ਪੁੱਤਰ ਸੁਖਦੇਵ ਸਿੰਘ ਗਿੱਲ ਡੇਰਾ ਬਿਆਸ ਦੇ ਨਵੇਂ ਮੁਖੀ ਹੋਣਗੇ। ਉਹਨਾਂ ਨੂੰ ਆਪਣਾ ਉੱਤਰਾਧਿਕਾਰੀ ਬਾਬਾ ਗੁਰਿੰਦਰ ਸਿੰਘ ਢਿੱਲੋ ਵੱਲੋਂ ਐਲਾਨਿਆ ਗਿਆ ਹੈ। ਜਸਦੀਪ ਸਿੰਘ ਗਿੱਲ ਨੂੰ ਡੇਰਾ ਦੇ ਮੁਖੀ ਵਜੋਂ ਗੁਰੂ ਨਾਮ ਦੇਣ ਦਾ ਵੀ ਅਧਿਕਾਰ ਹੋਵੇਗਾ। ਇਸ ਸਬੰਧ ਵਿੱਚ ਸਾਰੇ ਸੇਵਾਦਾਰ ਇਨਚਾਰਜਾਂ ਨੂੰ ਭੇਜੇ ਗਏ ਪੱਤਰ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਜਸਦੀਪ ਸਿੰਘ ਗਿੱਲ ਨੂੰ ਉਹਨਾਂ ਵਾਂਗ ਹੀ ਪਿਆਰ ਤੇ ਸਹਿਯੋਗ ਦੇਣਾ। ਜਸਦੀਪ ਸਿੰਘ ਗਿੱਲ 2 ਸਤੰਬਰ 2024 ਅੱਜ ਤੋਂ ਹੀ ਡੇਰਾ ਬਿਆਸ ਦੇ ਮੁਖੀ ਵਜੋਂ ਆਪਣਾ ਚਾਰਜ ਸੰਭਾਲਣਗੇ।




