CIA ਸਟਾਫ ਦੇ ਅਫਸਰ ਬਣ ਕੇ ਫਿਰੌਤੀ ਮੰਗਣ ਵਾਲੇ 05 ਵਿਅਕਤੀਆਂ ਦੇ ਗਿਰੋਹ ਦਾ ਪਰਦਾਫਾਸ਼
ਸ੍ਰੀ ਮੁਕਤਸਰ ਸਾਹਿਬ 26 ਅਗਸਤ। ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਮੁੱਖੀ ਸ੍ਰੀ ਤੁਸ਼ਾਰ ਗੁਪਤਾ ਆਈ.ਪੀ.ਐਸ. ਦੀ ਅਗਵਾਈ ਹੇਠ CIA ਸਟਾਫ ਅਫਸਰ ਬਣ ਕੇ ਫਿਰੌਤੀ ਮੰਗਣ ਵਾਲੇ 05 ਵਿਅਕਤੀਆਂ ਦੇ ਗਿਰੋਹ ਨੂੰ ਕਾਬੂ ਕੀਤਾ ਗਿਆ ਹੈ।
ਸ਼੍ਰੀ ਤੁਸ਼ਾਰ ਗਪਤਾ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਨੇ ਦੱਸਿਆ ਕਿ ਮੁੱਦਈ ਹਰਕ੍ਰਿਸ਼ਨ ਸਿੰਘ ਉੱਰਫ ਗੱਗੂ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਸੋਥਾ ਨੇ ਬਿਆਨ ਦਿੱਤਾ ਉਹ ਤੇ ਉਸ ਸਾਥੀ ਲਵਪ੍ਰੀਤ ਮਲੋਟ ਰੋਡ ਬਿਆਸ ਵਾਲੇ ਡੇਰੇ ਨਜ਼ਦੀਕ ਮੈਨੂੰ ਫੋਨ ਆਇਆ ਤੇ ਜਿਸ ਤੇ ਮੈਨੂੰ ਕਿਹਾ ਕਿ ਉਹ ਸੀ.ਆਈ.ਏ ਸਟਾਫ ਦੇ ਅਫਸਰ ਬੋਲ ਰਿਹਾ ਹਾਂ ਤੇ ਮੈਨੂੰ ਧਮਕੀਆਂ ਦੇਣ ਲੱਗਾ ਕਿ ਮੈਂ ਤੇਰੇ ਤੇ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਕਰ ਦਿਆਗਾ, ਉਸ ਦੇ ਫੋਨ ਕਾਲ ਵਿੱਚੋਂ ਮਾਰ ਕੁਟਾਈ ਦੀਆਂ ਅਵਾਜਾਂ ਆ ਰਹੀਆਂ ਹਨ। ਜਿਸ ਤੇ ਪੁਲਿਸ ਵੱਲੋਂ ਟੈਕਨੀਕਲ ਸਹਾਇਤਾ ਦੀ ਮੱਦਦ ਨਾਲ ਫੋਨ ਕਾਲ ਕਰਨ ਵਾਲੇ ਸੁਖਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਜੰਗੀਰ ਸਿੰਘ ਗੋਨਿਆਨਾ ਰੋਡ ਸ੍ਰੀ ਮੁਕਤਸਰ ਸਾਹਿਬ ਅਤੇ ਗੁਜਨਪ੍ਰੀਤ ਸਿੰਘ ਉਰਫ ਗਿਫਟੀ ਪੁੱਤਰ ਮੇਜਰ ਸਿੰਘ ਵਾਸੀ ਜੋਧੂ ਕਲੋਨੀ ਸ੍ਰੀ ਮੁਕਤਸਰ ਸਾਹਿਬ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ ਮੁਕੱਦਮਾ ਨੰਬਰ 153 ਮਿਤੀ 25.08.2024 ਅ/ਧ 204, 308(7), 319(2) ਬੀ.ਐਨ.ਐਸ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਦਰਜ ਕੀਤਾ ਗਿਆ,ਤਫਤੀਸ਼ ਦੌਰਾਨ ਪੁਲਿਸ ਵੱਲੋਂ ਸੁਖਵਿੰਦਰ ਸਿੰਘ ਉਰਫ ਬਿੱਲਾ ਦੇ ਸਾਥੀ ਜੋ ਫੋਨ ਕਾਲ ਦੌਰਾਨ ਨਕਲੀ ਕੁੱਟਮਾਰ ਦੀਆਂ ਆਵਾਜ਼ਾ ਕੱਢਣ ਵਾਲੇ ਗਗਨਦੀਪ ਸਿੰਘ ਉਰਫ ਗੱਗੀ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਭੁੰਦੜ, ਵਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਸਵਰਾਜ ਸਿੰਘ ਪਿੰਡ ਭੁੰਦੜ ਅਤੇ ਹਰਮਹਿਕਦੀਪ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਦੂਹੇ ਵਾਲਾ ਨੂੰ ਕਾਬੂ ਕਰਕੇ ਮੁਕੱਦਮਾ ਵਿੱਚ ਨਾਮਜਦ ਕੀਤਾ ਗਿਆ। ਜਿਨ੍ਹਾ ਨੂੰ ਮਾਨਯੋਗ ਅਦਾਲਤ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਜਿਸ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾਂ ਹੈ।



