ਭਾਰਤੀ ਕ੍ਰਿਕਟਰ ਸਿਖਰ ਧਵਨ ਵੱਲੋਂ ਸੰਨਿਆਸ ਲੈਣ ਦਾ ਐਲਾਨ

ਨਵੀਂ ਦਿੱਲੀ 24 ਅਗਸਤ। ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਰਹੇ ਤੇ ਲੰਬਾ ਸਮਾਂ ਭਾਰਤ ਲਈ ਕ੍ਰਿਕਟ ਖੇਡਣ ਵਾਲੇ ਸ਼ਿਖਰ ਧਵਨ ਵੱਲੋਂ ਅੱਜ ਕ੍ਰਿਕਟ ਤੋਂ ਸਨਿਆਸ ਲੈਣ ਦਾ ਐਲਾਨ ਕੀਤਾ ਗਿਆ ਹੈ। 14 ਸਾਲ ਸ਼ਿਖਰ ਧਵਨ ਭਾਰਤ ਲਈ ਕ੍ਰਿਕਟ ਖੇਡੇ। 2010 ਵਿੱਚ ਉਹ ਪਹਿਲੀ ਵਾਰ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਲਈ ਕ੍ਰਿਕਟ ਖੇਡੇ ਸਨ। ਅੱਜ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਇਸ ਸਬੰਧੀ ਅਨਾਊਂਸਮੈਂਟ ਕਰਦਿਆਂ ਸ਼ਿਖਰ ਨੇ ਭਾਵੁਕ ਸ਼ਬਦਾਂ ਨਾਲ ਕਿਹਾ ਕਿ ਉਸ ਨੂੰ ਇਸ ਗੱਲ ਦਾ ਗਮ ਨਹੀਂ ਹੈ ਕਿ ਉਹ ਹੁਣ ਆਪਣੇ ਦੇਸ਼ ਲਈ ਨਹੀਂ ਖੇਡੇਗਾ ਸਗੋਂ ਉਸ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਆਪਣੇ ਦੇਸ਼ ਲਈ ਖੇਡਿਆ। ਸ਼ਿਖਰ ਧਵਨ ਨੇ ਕਿਹਾ ਕਿ ਜਿਵੇਂ ਕਿਸੇ ਕਹਾਣੀ ਵਿੱਚ ਅਗਲੇ ਪੰਨੇ ਪਲਟਣੇ ਜਰੂਰੀ ਹੁੰਦੇ ਹਨ ਉਵੇਂ ਜ਼ਿੰਦਗੀ ਵਿੱਚ ਵੀ ਇਹ ਦਸਤੂਰ ਰਹਿੰਦਾ ਹੈ। ਇਸ ਲਈ ਹੁਣ ਮੈਂ ਕ੍ਰਿਕਟ ਤੋਂ ਸਨਿਆਸ ਲੈ ਰਿਹਾ ਹਾਂ ਉਹਨਾਂ ਕਿਹਾ ਕਿ ਅੰਤਰਰਾਸ਼ਟਰੀ ਤੇ ਘਰੇਲੂ ਕ੍ਰਿਕਟ ਹੁਣ ਮੈਂ ਨਹੀਂ ਖੇਡਾਂਗਾ। ਜਿਸ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਇਸ ਗੱਲ ਦਾ ਦੁੱਖ ਵੀ ਹੈ ਕਿ ਉਹ ਹੁਣ ਕ੍ਰਿਕਟ ਦੇ ਮੈਦਾਨ ਵਿੱਚ ਬਤੌਰ ਖਿਡਾਰੀ ਨਜ਼ਰ ਨਹੀਂ ਆਉਣਗੇ। ਸ਼ਿਖਰ ਧਵਨ ਨੇ ਭਾਰਤ ਲਈ ਕਈ ਵੱਡੀਆਂ ਪਾਰੀਆਂ ਖੇਡੀਆਂ ਜਿਹੜੀਆਂ ਹਮੇਸ਼ਾ ਯਾਦ ਰੱਖੀਆਂ ਜਾਣਗੀਆਂ। ਉਧਰ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੇ ਸ਼ਿਖਰ ਧਵਨ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ। ਸ਼ਿਖਰ ਧਵਨ ਨੇ ਸਾਰਿਆਂ ਦਾ ਧੰਨਵਾਦ ਵੀ ਕੀਤਾ ਜਿਨਾਂ ਨੇ ਹਮੇਸ਼ਾ ਉਹਨਾਂ ਨੂੰ ਪਿਆਰ ਤੇ ਸਤਿਕਾਰ ਬਖਸ਼ਿਆ ਹੈ।

CATEGORIES
Share This

COMMENTS

Wordpress (0)
Disqus (0 )
Translate